Washington D.C.:ਯੂਐਸ ਦੇ ਰਾਸ਼ਟਰਪਤੀ ਜੋ ਬਾਇਡੇਨ ਕੋਰੋਨਾ ਪੋਜ਼ੀਟਿਵ ਪਾਏ ਗਏ। ਉਨ੍ਹਾਂ ਦਾ ਕੋਰੋਮਨਾ ਦਾ ਟੌਸਟ ਪਾਜ਼ੀਟਿਵ ਆਇਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਵ੍ਹਾਈਟ ਵੱਲੋਂ ਸਾਂਝੀ ਕੀਤੀ ਗਈਹੈ। ਯੂਐਸ ਦੇ ਰਾਸ਼ਟਰਪਤੀ ਦਾ ਲਾਸ ਵੇਗਾਸ ਵਿੱਚ ਆਪਣੇ ਪਹਿਲੇ ਚੋਣ ਪ੍ਰਚਾਰ ਤੋਂ ਬਾਅਦ ਕੋਵਿਡ -19 ਲਈ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਉਹ ਸਕਾਰਾਤਮਕ ਪਾਏ ਗਏ ਸੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਰੀਨ ਜੀਨ-ਪੀਅਰੇ ਨੇ ਇਹ ਜਾਣਕਾਰੀ ਦਿੱਤੀ ਹੈ। ਬਾਈਡਨ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਉਸ ਨੂੰ ਬੂਸਟਰ ਡੋਜ਼ ਵੀ ਦਿੱਤੀ ਗਈ ਹੈ।
ਵ੍ਹਾਈਟ ਹਾਊਸ ਦੇ ਅਨੁਸਾਰ ਬਾਈਡਨ ਹਲਕੇ ਲੱਛਣਾਂ ਦਾ ਅਨੁਭਵ ਕਰ ਰਹੇ ਹਨ। ਜਿਸ ਤੋਂ ਬਾਅਦ ਉਹ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ ਅਤੇ ਡੇਲਾਵੇਅਰ ਸ਼ਹਿਰ ਵਿੱਚ ਖੁਦ ਨੂੰ ਅਲੱਗ ਕਰ ਲਿਆ ਹੈ। ਜੀਨ-ਪੀਅਰੇ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਰਾਸ਼ਟਰਪਤੀ ਆਪਣੇ ਹਲਕੇ ਲੱਛਣਾਂ ਦੇ ਬਾਵਜੂਦ ਚੰਗੇ ਮੂਡ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਵਾਈਟ ਹਾਊਸ ਰਾਸ਼ਟਰਪਤੀ ਦੀ ਸਥਿਤੀ ਬਾਰੇ ਨਿਯਮਤ ਅਪਡੇਟ ਪ੍ਰਦਾਨ ਕਰੇਗਾ ਕਿਉਂਕਿ ਉਹ ਅਲੱਗ-ਥਲੱਗ ਰਹਿੰਦਿਆਂ ਦਫਤਰ ਦੇ ਸਾਰੇ ਫਰਜ਼ ਨਿਭਾਉਂਦੇ ਰਹਿੰਦੇ ਹਨ।
ਦਸ ਦਇਏ ਕਿ ਇਸ ਤੋਂ ਪਹਿਲਾਂ ਜੋਅ ਬਾਇਡੇਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਅਗਰ ਉਨ੍ਹਾਂ ਨੂੰ ਕੋਈ ਵੀ ਸਿਹਤ ਸੰਬੰਧੀ ਪਰੋਸ਼ਾਨੀ ਹੁੰਦੀ ਹੈ ਤਾ ਉਹ ਰਾਸ਼ਟਰਪਤੀ ਚੋਣ ਵਿੱਚ ਉੱਮੀਦਾਵਾਰੀ ਤੋਂ ਪੈਰ ਹੇਠਾਂ ਖਇੱਚ ਲੈਣਗੇ।
ਫਿਲਹਾਲ 81 ਸਾਲਾ ਡੈਮੋਕਰੇਟ ਨੇ ਮੀਡੀਆ ਨੂੰ ਕਿਹਾ ਕਿ “ਮੈਨੂੰ ਚੰਗਾ ਮਹਿਸੂਸ ਹੋ ਰਿਹਾ ਹੈ। ” ਕਿਉਂਕਿ ਉਨ੍ਹਾਂ ਤਸ਼ਖੀਸ ਤੋਂ ਬਾਅਦ ਲਾਸ ਵੇਗਾਸ ਦੀ ਚੋਣ ਮੁਹਿੰਮ ਰੱਧ ਕਰ ਦਿੱਤੀ।
ਹਿੰਦੂਸਥਾਨ ਮਾਚਾਰ