Islamabad News: ਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਸੋਮਵਾਰ ਸਵੇਰੇ ਫੌਜ ਦੀ ਛਾਉਣੀ ਖੇਤਰ ‘ਚ ਹੋਏ ਵੱਡੇ ਅੱਤਵਾਦੀ ਹਮਲੇ ‘ਚ 17 ਜਵਾਨਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸੂਬੇ ਦੇ ਬੰਨੂ ਜ਼ਿਲੇ ‘ਚ ਸਥਾਨਕ ਸਮੇਂ ਮੁਤਾਬਕ ਸਵੇਰੇ 4.45 ‘ਤੇ ਵਾਪਰੀ। ਜਿੱਥੇ ਇਕ ਆਤਮਘਾਤੀ ਹਮਲਾਵਰ ਨੇ ਛਾਉਣੀ ਦੇ ਇਕ ਗੇਟ ‘ਤੇ ਫੌਜ ਦੇ ਤੇਲ ਟਰਮੀਨਲ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਦਕਿ ਉਸਦੇ ਤਿੰਨ ਤੋਂ ਚਾਰ ਸਾਥੀ ਗ੍ਰਨੇਡ ਸੁੱਟ ਕੇ ਇਲਾਕੇ ‘ਚ ਦਾਖਲ ਹੋਣ ‘ਚ ਕਾਮਯਾਬ ਹੋ ਗਏ | ਜਵਾਬੀ ਕਾਰਵਾਈ ‘ਚ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਫੌਜ ਦੇ ਹੈਲੀਕਾਪਟਰ ਨੂੰ ਵੀ ਮਾਰ ਸੁੱਟਿਆ ਹੈ। ਅੱਤਵਾਦੀਆਂ ਦੇ ਹਮਲੇ ‘ਚ ਪਾਕਿਸਤਾਨੀ ਫੌਜ ਦੇ 17 ਜਵਾਨ ਮਾਰੇ ਗਏ ਹਨ। ਜਿਨ੍ਹਾਂ ਵਿੱਚੋਂ ਦੋ ਮੇਜਰ ਅਤੇ ਦੋ ਕੈਪਟਨ ਰੈਂਕ ਦੇ ਅਧਿਕਾਰੀ ਸਨ। ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਅੱਤਵਾਦ ਨੂੰ ਪਾਲ ਰਹੀਆਂ ਹਨ। ਪਰ ਪਾਕਿਸਤਾਨ ਨੇ ਜੋ ਜ਼ਹਿਰੀਲਾ ਰੁੱਖ ਬੀਜਿਆ ਹੈ, ਉਸਦਾ ਨਤੀਜਾ ਖੁਦ ਪਾਕਿਸਤਾਨ ਨੂੰ ਭੁਗਤਣਾ ਪੈ ਰਿਹਾ ਹੈ।
ਹਿੰਦੂਸਥਾਨ ਸਮਾਚਾਰ