Ottawa News: ਪੰਜਾਬੀ ਪੁੱਤ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਹਰ ਪਾਸੇ ਦੁਨੀਆ ਭਰ ਵਿੱਚ ਛਾਇਆ ਹੋਇਆ ਹੈ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਕੈਨੇਡਾ ਵਿੱਚ ਇੱਕ ਕੰਸਰਟ ਕੀਤਾ, ਜਿੱਥੇ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਦੋਸਾਂਝਾਵਾਲੇ ਨੂੰ ਸਰਪ੍ਰਾਈਜ਼ ਦਿੱਤਾ। ਅਤੇ ਦਿਲਜੀਤ ਦੇ ਕੰਸਰਟ ਵਿੱਚ ਆ ਗਏ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਨੇ ਅਚਾਨਕ ਸਟੇਜ ‘ਤੇ ਨਜ਼ਰ ਆਏ। ਦਿਲਜੀਤ ਨੇ ਵੀ ਹੱਥ ਜੋੜ ਕੇ ਪੀਐਮ ਟਰੂਡੋ ਦਾ ਸਵਾਗਤ ਕੀਤਾ। ਉਹਨਾਂ ਨੇ ਦਿਲਜੀਤ ਨੂੰ ਜੱਫੀ ਪਾਈ ਅਤੇ ਦੋਵੇਂ ਗੱਲਾਂ ਕਰਦੇ ਹੋਏ ਨਜ਼ਰ ਆਏ। ਜਸਟਿਨ ਟਰੂਡੋ ਨੂੰ ਦੇਖ ਕੇ ਦਿਲਜੀਤ ਵੀ ਹੈਰਾਨ ਰਹਿ ਗਏ।
ਦਿਲਜੀਤ ਨੇ ਵੀਡੀਓ ਸ਼ੇਅਰ ਕੀਤੀ
ਦਿਲਜੀਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ‘ਵਿਭਿੰਨਤਾ 🇨🇦 ਦੀ ਤਾਕਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਰੱਚਦੇ ਦੇਖਣ ਆਏ। ਅਸੀਂ ਅੱਜ ਰੋਜਰਸ ਸੈਂਟਰ ਵਿਖੇ ਸਾਰੀਆਂ ਟਿਕਟਾਂ ਵੇਚ ਦਿੱਤੀਆਂ। ਵੀਡੀਓ ਦੇ ਅੰਤ ‘ਚ ਦਿਲਜੀਤ ਸਭ ਦੇ ਨਾਲ ਮਿਲ ਕੇ ਕਹਿੰਦੇ ਹਨ ‘ਪੰਜਾਬੀ ਆ ਗਏ ਓਏ’।
ਪੀਐਮ ਨੇ ਫੋਟੋ ਵੀ ਸ਼ੇਅਰ ਕੀਤੀ
Diversity is 🇨🇦‘s strength. Prime Minister @JustinTrudeau came to check out history in the making: we sold out the Rogers Centre! pic.twitter.com/vyIKlvvplM
— DILJIT DOSANJH (@diljitdosanjh) July 14, 2024
ਪੀਐਮ ਜਸਟਿਨ ਟਰੂਡੋ ਨੇ ਵੀ ਦਿਲਜੀਤ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ‘ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਵਧਾਈ ਦੇਣ ਲਈ ਰੋਜਰਸ ਸੈਂਟਰ ‘ਤੇ ਰੁਕਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ – ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਵਿੱਚ ਭੀੜ ਜਮਾ ਕਰ ਸਕਦਾ ਹੈ। ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਹੈ। ਇਹ ਇੱਕ ਮਹਾਂਸ਼ਕਤੀ ਹੈ।
View this post on Instagram
ਹਿੰਦੂਸਥਾਨ ਸਮਾਚਾਰ