Mumbai News: ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸ਼ਹਿਰ ਦੇ ਘੱਟੋ-ਘੱਟ 50 ਨੌਜਵਾਨ ਪਾਬੰਦੀਸ਼ੁਦਾ ਕੌਮਾਂਤਰੀ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਸੰਪਰਕ ਵਿੱਚ ਹਨ। ਇਹ ਜਾਣਕਾਰੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜ਼ੋਏਬ ਖ਼ਾਨ ਮੁਹੰਮਦ ਖ਼ਿਲਾਫ਼ ਅਦਾਲਤ ਵਿੱਚ ਪੇਸ਼ ਕੀਤੀ ਗਈ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਚਾਰਜਸ਼ੀਟ ਤੋਂ ਮਿਲੀ ਹੈ। ਚਾਰਜਸ਼ੀਟ ਵਿੱਚ ਐਨਆਈਏ ਨੇ ਕਿਹਾ ਕਿ ਛਤਰਪਤੀ ਸੰਭਾਜੀ ਨਗਰ ਜ਼ਿਲ੍ਹੇ ਵਿੱਚ ਧਾਰਮਿਕ ਕੱਟੜਵਾਦ ਦੇ ਨਾਮ ’ਤੇ ਦਹਿਸ਼ਤਗਰਦੀ ਫੈਲਾਉਣ ਵਾਲੇ ਆਈਐਸਆਈਐਸ ਦਾ ਨੈੱਟਵਰਕ ਵਧਿਆ ਹੈ।
ਐਨਆਈਏ ਦੀ ਟੀਮ ਨੇ 15 ਫਰਵਰੀ ਨੂੰ ਛਤਰਪਤੀ ਸੰਭਾਜੀਨਗਰ ਸ਼ਹਿਰ ‘ਚ ਛਾਪੇਮਾਰੀ ਕੀਤੀ ਸੀ ਅਤੇ ਹਰਸੂਲ ਇਲਾਕੇ ਤੋਂ ਜ਼ੋਏਬ ਖਾਨ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਸੀ। ਐਨਆਈਏ ਦੀ ਟੀਮ ਜ਼ੋਏਬ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਚਾਰਜਸ਼ੀਟ ਦੇ ਮੁਤਾਬਕ ਜ਼ੋਏਬ ਖਾਨ ਲੀਬੀਆ ਦੇ ਆਈਐਸਆਈਐਸ ਸੰਗਠਨ ਦੇ ਕਾਰਕੁੰਨ ਸ਼ੋਏਬ ਦੇ ਸੰਪਰਕ ਵਿੱਚ ਸੀ ਅਤੇ ਭਾਰਤ ਵਿੱਚ ਵੱਡੇ ਆਪਰੇਸ਼ਨ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚ ਰਿਹਾ ਸੀ। ਇਸਦੇ ਲਈ ਲੀਬੀਆ ਤੋਂ ਸ਼ੋਏਬ ਨੂੰ ਪੈਸੇ ਵੀ ਭੇਜੇ ਗਏ ਸਨ। ਇਸ ਪੈਸੇ ਦੀ ਵਰਤੋਂ ਕਰਕੇ ਸ਼ੋਏਬ ਛਤਰਪਤੀ ਸੰਭਾਜੀਨਗਰ ਦੇ ਨੌਜਵਾਨਾਂ ਨੂੰ
ਆਈਐਸਆਈਐਸ ਨਾਲ ਜੋੜਨ ਦਾ ਕੰਮ ਕਰ ਰਿਹਾ ਸੀ। ਸ਼ੋਏਬ ਭਾਰਤ ‘ਚ ਵੱਡਾ ਆਪਰੇਸ਼ਨ ਕਰਕੇ ਅਫਗਾਨਿਸਤਾਨ ਜਾਂ ਤੁਰਕੀ ਭੱਜਣ ਦੀ ਤਿਆਰੀ ਵੀ ਕਰ ਰਿਹਾ ਸੀ ਪਰ ਅੰਜਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਐਨਆਈਏ ਨੇ ਉਸਦੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ