Mumbai News: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਸ਼ਾਹੀ ਵਿਆਹ ਮੁੰਬਈ ਵਿੱਚ ਹੋਇਆ। ਅਨੰਤ-ਰਾਧਿਕਾ ਦੇ ਵਿਆਹ ਦੀ ਪਿਛਲੇ ਕਈ ਮਹੀਨਿਆਂ ਤੋਂ ਕਾਫੀ ਚਰਚਾ ਹੋ ਰਹੀ ਸੀ। ਆਖਿਰਕਾਰ ਇਹ ਵਿਆਹ ਸਮਾਗਮ ਬੀਕੇਸੀ ਸਥਿਤ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਇਆ। ਇਸ ਸਮਾਰੋਹ ਵਿੱਚ ਦੇਸ਼-ਵਿਦੇਸ਼ ਤੋਂ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਅਨੰਤ-ਰਾਧਿਕਾ ਦੇ ਵਿਆਹ ਦੀ ਰਸਮ ਸ਼ੁੱਕਰਵਾਰ ਸ਼ਾਮ ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਸ਼ੁਰੂ ਹੋਈ। ਇਸ ਦੌਰਾਨ ਅੰਬਾਨੀ ਪਰਿਵਾਰ ਨੂੰ ਸ਼ਾਹੀ ਅੰਦਾਜ਼ ‘ਚ ਵਿਆਹ ਦੇ ਮੰਡਪ ‘ਚ ਐਂਟਰੀ ਕਰਦੇ ਦੇਖਿਆ ਗਿਆ। ਪਰ ਰਾਧਿਕਾ ਦਾ ਲੁੱਕ ਮੀਡੀਆ ਨੂੰ ਸਾਹਮਣੇ ਨਹੀਂ ਆਇਆ। ਹਰ ਕੋਈ ਇਸ ਗੱਲ ਨੂੰ ਲੈ ਕੇ ਉਤਸੁਕ ਸੀ ਕਿ ਵਿਆਹ ‘ਚ ਲਾੜੀ ਰਾਧਿਕਾ ਕਿਸ ਤਰ੍ਹਾਂ ਦੀ ਲੁੱਕ ‘ਚ ਨਜ਼ਰ ਆਵੇਗੀ।
ਆਖਿਰਕਾਰ ਰਾਧਿਕਾ ਮਰਚੈਂਟ ਦੀ ਵਿਆਹ ਸਮਾਰੋਹ ਦੀ ਪਹਿਲੀ ਝਲਕ ਸਾਹਮਣੇ ਆਈ। ਅਨੰਤ ਅੰਬਾਨੀ ਦੀ ਪਤਨੀ ਆਪਣੇ ਵਿਆਹ ‘ਚ ਖਾਸ ਗੁਜਰਾਤੀ ‘ਪੈਨੇਟਰ’ ਲਹਿੰਗੇ ਚ ’ਨਜ਼ਰ ਆਈ। ਗੁਜਰਾਤੀ ਪਰੰਪਰਾ ਦੇ ਅਨੁਸਾਰ, ਰਾਧਿਕਾ ਨੂੰ ਇੱਕ ਸੁੰਦਰ ਆਫ-ਵਾਈਟ ਲਹਿੰਗਾ, ਹੱਥ ਵਿੱਚ ਚੂੜਾ, ਲਾਲ ਸ਼ਾਲ ਅਤੇ ਗਹਿਣਿਆਂ ਵਿੱਚ ਇੱਕ ਸ਼ਾਹੀ ਲੁੱਕ ਵਿੱਚ ਦੇਖਿਆ ਗਿਆ। ਉਸਦੇ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅੰਬਾਨੀ ਦੀ ਛੋਟੀ ਨੂੰਹ ਦੇ ਇਸ ਖੂਬਸੂਰਤ ਅਤੇ ਸਾਦੇ ਲੁੱਕ ‘ਤੇ ਨੇਟੀਜ਼ਨਜ਼ ਨੇ ਲਾਈਕਸ ਅਤੇ ਕਮੈਂਟਸ ਕੀਤੇ ਹਨ।
ਕੌਣ ਹੈ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ
ਰਾਧਿਕਾ ਮਰਚੈਂਟ ਦਾ ਜਨਮ 18 ਦਸੰਬਰ 1994 ਨੂੰ ਮੁੰਬਈ ਵਿੱਚ ਹੋਇਆ ਸੀ। ਉਹ ਐਨਕੋਰ ਹੈਲਥਕੇਅਰ ਦੇ ਸੀਈਓ ਵੀਰੇਨ ਅਤੇ ਸ਼ੈਲਾ ਮਰਚੈਂਟ ਦੀ ਬੇਟੀ ਹੈ। ਰਾਧਿਕਾ ਨੇ ਮੁੰਬਈ ਦੇ ਕੈਥੇਡ੍ਰਲ ਐਂਡ ਜੌਨ ਕੌਨਨ ਸਕੂਲ, ਈਕੋਲੇ ਮੋਂਡਿਆਲ ਵਰਲਡ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਸਨੇ ਬੀਡੀ ਸੋਮਾਨੀ ਇੰਟਰਨੈਸ਼ਨਲ ਸਕੂਲ ਤੋਂ ਡਿਪਲੋਮਾ ਪੂਰਾ ਕੀਤਾ। ਰਿਪੋਰਟ ਦੇ ਅਨੁਸਾਰ, ਉਸਨੇ 2017 ਵਿੱਚ ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਵਰਤਮਾਨ ਵਿੱਚ, ਉਹ ਆਪਣੇ ਪਿਤਾ ਦੇ ਐਨਕੋਰ ਹੈਲਥਕੇਅਰ ਵਿੱਚ ਇੱਕ ਨਿਰਦੇਸ਼ਕ ਵਜੋਂ ਕੰਮ ਕਰਦੀ ਹੈ। ਰਾਧਿਕਾ, ਆਪਣੀ ਸੱਸ ਨੀਤਾ ਅੰਬਾਨੀ ਵਾਂਗ, ਇੱਕ ਸ਼ਾਨਦਾਰ ਭਰਤਨਾਟਿਅਮ ਡਾਂਸਰ ਹੈ। ਉਸਨੇ ਸ਼੍ਰੀ ਨਿਵਾ ਆਰਟਸ ਦੀ ਗੁਰੂ ਭਾਵਨਾ ਠਾਕਰ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ।
ਹਿੰਦੂਸਥਾਨ ਸਮਾਚਾਰ