Anant-Radhika Marriage: ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਨੇ ਰਾਧਿਕਾ ਮਰਚੈਂਟ ਨਾਲ ਵਿਆਹ ਕਰਵਾ ਲਿਆ ਹੈ। ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਹੋਇਆ ਇਹ ਵਿਆਹ ਕਈ ਸਾਲਾਂ ਤੱਕ ਯਾਦ ਰਹੇਗਾ। ਇਸ ਵਿਆਹ ‘ਚ ਦੇਸ਼ ਅਤੇ ਦੁਨੀਆ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ 12:30 ਵਜੇ ਦੇ ਵਿਚਕਾਰ ਪੂਰੀਆਂ ਹੋਈਆਂ।
ਵਿਆਹ ਤੋਂ ਬਾਅਦ ਅਨੰਤ-ਰਾਧਿਕਾ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਲਾੜਾ-ਲਾੜੀ ਦੇ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਅਨੰਤ ਅੰਬਾਨੀ ਲਾਲ ਸ਼ੇਰਵਾਨੀ ‘ਚ ਵਧੀਆ ਲੱਗ ਰਹੇ ਹਨ ਜਦਕਿ ਰਾਧਿਕਾ ਮਰਚੈਂਟ ਸਫੇਦ ਲਹਿੰਗੇ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।ਵਿਆਹ ਲਈ ਰਾਧਿਕਾ ਨੇ ਡਿਜ਼ਾਈਨਰ ਅਬੂ ਜਾਨੀ ਸੰਦੀਪ ਦੇ ‘ਪਨੇਤਰ’ ਕਲੈਕਸ਼ਨ ਦਾ ਲਹਿੰਗਾ ਪਾਇਆ ਸੀ। ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਬਾਲਾ ਲਾਲ ਰੰਗ ਦੇ ਦੁਪੱਟੇ ਦੇ ਨਾਲ ਚਿੱਟੇ ਲਹਿੰਗਾ ‘ਚ ਖੂਬਸੂਰਤ ਲੱਗ ਰਹੀ ਸੀ। ਉਸ ਦੀ ਇਹ ਗੁਜਰਾਤੀ ਦੁਲਹਨ ਦਿੱਖ ਉਸ ਨੂੰ ਬਹੁਤ ਚੰਗੀ ਤਰ੍ਹਾਂ ਸੂਟ ਕਰਦੀ ਹੈ।
ਹਿੰਦੂਸਥਾਨ ਸਮਾਚਾਰ