Amritsar News: ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਗੋਰਾ ‘ਤੇ ਹੋਏ ਹਮਲੇ ਦਾ ਮਾਮਲਾ ਅਜੇ ਵੀ ਭਖਿਆ ਹੋਇਆ ਹੈ ਕਿ ਇਸੇ ਦੌਰਾਨ ਹੁਣ ਖ਼ਬਰ ਆ ਰਹੀ ਹੈ ਪੰਜਾਬ ‘ਚ ਇਕ ਹੋਰ ਹਿੰਦੂ ਨੇਤਾ ‘ਤੇ ਹਮਲਾ ਹੋਇਆ ਹੈ। ਅੰਮ੍ਰਿਤਸਰ ‘ਚ ਬੁੱਧਵਾਰ ਦੇਰ ਰਾਤ ਬਾਈਕ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਰਾਸ਼ਟਰੀ ਭਗਵਾ ਸੈਨਾ ਦੇ ਉਪ ਪ੍ਰਧਾਨ ਪ੍ਰਵੀਨ ਕੁਮਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸ ਦਈਏ ਕਿ ਹਮਲਾਵਰਾਂ ਨੇ ਤਿੰਨ ਰਾਉਂਡ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਪ੍ਰਵੀਨ ਦੇ ਮੋਢੇ ਵਿੱਚ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਪੂਰੀ ਘਟਨਾ ਘਟਨਾ ਸਥਾਨ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ।
ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਪ੍ਰਵੀਨ ਨੂੰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਗੁਰੂ ਨਾਨਕ ਐਵੀਨਿਊ ਵਾਸੀ ਪ੍ਰਵੀਨ ਨੇ ਦੱਸਿਆ ਕਿ ਉਹਰਾਸ਼ਟਰੀ ਭਗਵਾ ਸੈਨਾ ਦੇ ਉਪ ਪ੍ਰਧਾਨ ਹਨ। ਉਹ ਪਿਛਲੇ 12 ਸਾਲਾਂ ਤੋਂ ਸੰਸਥਾ ਲਈ ਕੰਮ ਕਰ ਰਹੇ ਹਨ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਬੁੱਧਵਾਰ ਰਾਤ ਕਰੀਬ 9.15 ਵਜੇ ਚਾਰ ਨੌਜਵਾਨ ਮਜੀਠਾ ਰੋਡ ‘ਤੇ ਉਸ ਦੇ ਈ-ਰਿਕਸ਼ਾ ਸ਼ੋਅਰੂਮ ‘ਤੇ ਆਏ। ਦੋ ਨੌਜਵਾਨ ਸ਼ੋਅਰੂਮ ਦੇ ਅੰਦਰ ਦਾਖਲ ਹੋਏ, ਜਦਕਿ ਬਾਕੀ ਦੋ ਨੌਜਵਾਨ ਬਾਹਰ ਖੜ੍ਹੇ ਰਹੇ। ਅੰਦਰ ਆਏ ਨੌਜਵਾਨਾਂ ਦੇ ਚਿਹਰੇ ਕੱਪੜਿਆਂ ਨਾਲ ਢਕੇ ਹੋਏ ਸਨ। ਪ੍ਰਵੀਨ ਨੇ ਦੱਸਿਆ ਕਿ ਜਦੋਂ ਉਸ ਨੇ ਨੌਜਵਾਨਾਂ ਨੂੰ ਪੁੱਛਿਆ ਕਿ ਉਹ ਕੀ ਲੈਣਾ ਚਾਹੁੰਦੇ ਹਨ।
ਪ੍ਰਵੀਨ ਨੇ ਕਿਹਾ ਕਿ ਉਦੋਂ ਹੀ ਉਨ੍ਹਾਂ ਨੌਜਵਾਨਾਂ ਨੇ ਆਪਣੀ ਬੰਦੂਕ ਕੱਢ ਲਈ ਅਤੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਉਸ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਗੋਲੀ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਗੋਲੀ ਉਸ ਦੇ ਮੋਢੇ ਕੋਲ ਜਾ ਵੱਜੀ। ਸੂਚਨਾ ਮਿਲਣ ’ਤੇ ਥਾਣਾ ਮਜੀਠਾ ਰੋਡ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ