Wimbledon 2024 News: ਇਟਲੀ ਦੀ ਜੈਸਮੀਨ ਪਾਓਲਿਨੀ ਅਤੇ ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਿਕੋਵਾ ਵੀਰਵਾਰ ਨੂੰ ਵਿੰਬਲਡਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚ ਗਈਆਂ ਹਨ। 2021 ਦੀ ਫ੍ਰੈਂਚ ਓਪਨ ਚੈਂਪੀਅਨ ਕ੍ਰੇਜਿਕੋਵਾ ਨੇ 2022 ਦੀ ਵਿੰਬਲਡਨ ਜੇਤੂ ਏਲੇਨਾ ਰਾਇਬਾਕਿਨਾ ਨੂੰ 3-6, 6-3, 6-4 ਨਾਲ ਹਰਾਇਆ ਜਦਕਿ ਪਾਓਲਿਨੀ ਨੇ ਦੋ ਘੰਟੇ 51 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ ਕ੍ਰੋਏਸ਼ੀਆ ਦੀ ਡੋਨਾ ਵੇਕਿਕ ਨੂੰ 2-6, 6-4, 7-6(8) ਨਾਲ ਹਰਾਇਆ।
28 ਸਾਲਾ ਪਾਓਲਿਨੀ ਇਕ ਮਹੀਨਾ ਪਹਿਲਾਂ ਹੀ ਫਰੈਂਚ ਓਪਨ ਵਿਚ ਉਪ ਜੇਤੂ ਰਹੀ ਸੀ ਅਤੇ ਵਿੰਬਲਡਨ ਵਿਚ ਸੱਤਵਾਂ ਦਰਜਾ ਪ੍ਰਾਪਤ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਵਿੰਬਲਡਨ ਵਿੱਚ ਕਦੇ ਵੀ ਮੁੱਖ ਡਰਾਅ ਮੈਚ ਨਹੀਂ ਜਿੱਤਿਆ ਸੀ। ਇਸਦੇ ਬਾਵਜੂਦ, ਉਹ ਲਗਾਤਾਰ ਫ੍ਰੈਂਚ ਓਪਨ ਅਤੇ ਵਿੰਬਲਡਨ ਫਾਈਨਲ ਤੱਕ ਪਹੁੰਚਣ ਵਾਲੀ ਦੂਜੀ ਖਿਡਾਰਨ ਬਣ ਗਈ, ਉਨ੍ਹਾਂ ਤੋਂ ਪਹਿਲਾਂ ਪੈਰਿਸ ਅਤੇ ਲੰਡਨ ਦੋਵਾਂ ਵਿੱਚ ਲਗਾਤਾਰ ਖਿਤਾਬੀ ਮੈਚਾਂ ਵਿੱਚ ਪਹੁੰਚਣ ਵਾਲੀ ਆਖਰੀ ਮਹਿਲਾ ਦਿੱਗਜ਼ ਸੇਰੇਨਾ ਵਿਲੀਅਮਜ਼ ਸੀ।
ਮੈਚ ਤੋਂ ਬਾਅਦ ਮੁਸਕਰਾਉਂਦੇ ਹੋਏ ਪਾਓਲਿਨੀ ਨੇ ਕਿਹਾ, “ਇਹ ਸੱਚਮੁੱਚ ਬਹੁਤ ਔਖਾ ਸੀ। ਉਹ ਹਰ ਜਗ੍ਹਾ ਜਿੱਤਣ ਵਾਲੇ ਸ਼ਾਟ ਮਾਰ ਰਹੀ ਸੀ ਅਤੇ ਮੈਂ ਸੰਘਰਸ਼ ਕਰ ਰਹੀ ਸੀ। ਪਰ ਮੈਂ ਆਪਣੇ ਆਪ ਨੂੰ ਕਿਹਾ ਲੜਨਾ ਹੈ ਅਤੇ ਹਰ ਗੇਂਦ ਲਈ ਲੜਨ ਲਈ ਇੱਥੇ ਇਸ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਹੈ।” ਮੈਂ ਇਸਨੂੰ ਹਮੇਸ਼ਾ ਯਾਦ ਰੱਖਾਂਗੀ।”
ਬਾਅਦ ਵਿੱਚ ਸੈਂਟਰ ਕੋਰਟ ‘ਤੇ ਦੂਜੇ ਮੈਚ ਵਿੱਚ, ਕ੍ਰੇਜਿਕੋਵਾ ਨੂੰ ਪਾਓਲੀਨੀ ਵਰਗਾ ਹੀ ਅਨੁਭਵ ਹੋਇਆ।
ਸਾਬਕਾ ਫ੍ਰੈਂਚ ਓਪਨ ਚੈਂਪੀਅਨ ਨੇ 2022 ਦੀ ਵਿੰਬਲਡਨ ਚੈਂਪੀਅਨ ਕਜ਼ਾਕਿਸਤਾਨ ਦੀ ਏਲੇਨਾ ਰਾਇਬਾਕੀਨਾ ਤੋਂ ਪਹਿਲਾ ਸੈੱਟ 6-3 ਨਾਲ ਹਾਰਨ ਤੋਂ ਬਾਅਦ ਵਾਪਸੀ ਕਰਦੇ ਹੋਏ ਚੌਥਾ ਦਰਜਾ ਪ੍ਰਾਪਤ ਖਿਡਾਰਨ ਨੂੰ ਦੂਜੇ ਅਤੇ ਤੀਜੇ ਸੈੱਟ ‘ਚ 6-3, 6-4, ਨਾਲ ਹਰਾ ਕੇ ਮੈਚ 3-6, 6-3, 6-4 ਨਾਲ ਜਿੱਤ ਲਿਆ।
ਹਿੰਦੂਸਥਾਨ ਸਮਾਚਾਰ