Share Market News: ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ‘ਤੇ ਖੁੱਲ੍ਹਿਆ, ਪਰ ਥੋੜੀ ਦੇਰ ਬਾਅਦ ’ਚ ਲਾਲ ਨਿਸ਼ਾਨ ’ਤੇ ਕਾਰੋਬਾਰ ਕਰਦਾ ਦਿਖਾਈ ਦੇਣ ਲੱਗਿਆ। ਫਿਲਹਾਲ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 253.27 ਅੰਕ ਜਾਂ 0.32 ਫੀਸਦੀ ਦੀ ਗਿਰਾਵਟ ਨਾਲ 79,671.50 ਅੰਕ ਦੇ ਪੱਧਰ ‘ਤੇ ਟ੍ਰੈਂਡ ਕਰ ਰਿਹਾ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਐੱਨਐੱਸਈ (ਨਿਫਟੀ) ਵੀ 71.35 ਅੰਕ ਜਾਂ 0.29 ਫੀਸਦੀ ਦੀ ਮਜ਼ਬੂਤੀ ਨਾਲ 24,253.10 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਸ਼ੁਰੂਆਤ ਕਾਰੋਬਾਰ ’ਚ ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 25 ਸ਼ੇਅਰਾਂ ‘ਚ ਤੇਜ਼ੀ ਅਤੇ 5 ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਮੈਟਲ, ਆਈਟੀ ਅਤੇ ਆਟੋ ਸ਼ੇਅਰਾਂ ‘ਚ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਬੀਐਸਈ ਸੈਂਸੈਕਸ 200 ਤੋਂ ਵੱਧ ਅੰਕਾਂ ਦੀ ਮਜ਼ਬੂਤੀ ਨਾਲ 80,100 ਅੰਕਾਂ ‘ਤੇ ਖੁੱਲ੍ਹਿਆ ਅਤੇ ਨਿਫਟੀ ਨੇ ਵੀ 50 ਅੰਕਾਂ ਦੀ ਮਜ਼ਬੂਤੀ ਨਾਲ 24,400 ਅੰਕਾਂ ‘ਤੇ ਕਾਰੋਬਾਰ ਸ਼ੁਰੂ ਕੀਤਾ।
ਜ਼ਿਕਰਯੋਗ ਹੈ ਕਿ ਬੀਐਸਈ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਇਸ ਸਮੇਂ 451.74 ਲੱਖ ਕਰੋੜ ਰੁਪਏ ਹੋ ਗਿਆ ਹੈ। ਕਾਰੋਬਾਰ ਦੇ ਦੌਰਾਨ, ਸੈਂਸੈਕਸ ਨੇ 80,481 ਅਤੇ ਨਿਫਟੀ ਨੇ 24,459 ਦੇ ਸਭ ਤੋਂ ਉੱਚੇ ਪੱਧਰ ਦਾ ਰਿਕਾਰਡ ਬਣਾਇਆ ਸੀ। ਹਾਲਾਂਕਿ ਪਿਛਲੇ ਕਾਰੋਬਾਰ ਦੇ ਅੰਤ ‘ਚ ਸੈਂਸੈਕਸ 426 ਅੰਕਾਂ ਦੀ ਗਿਰਾਵਟ ਨਾਲ 79,924 ‘ਤੇ ਬੰਦ ਹੋਇਆ, ਜਦਕਿ ਨਿਫਟੀ 108 ਅੰਕਾਂ ਦੀ ਗਿਰਾਵਟ ਨਾਲ 24,324 ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ