Assam Flood News: ਦੇਸ਼ ਦਾ ਉੱਤਰ-ਪੂਰਬੀ ਰਾਜ ਆਸਾਮ ਇਨ੍ਹੀਂ ਦਿਨੀਂ ਹੜ੍ਹਾਂ ਦੀ ਭਿਆਨਕਤਾ ਦਾ ਸਾਹਮਣਾ ਕਰ ਰਿਹਾ ਹੈ। ਬ੍ਰਹਮਪੁੱਤਰ ਨਦੀ ਸਮੇਤ ਸੂਬੇ ਦੀਆਂ ਸਾਰੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਗਈਆਂ ਹਨ ਅਤੇ ਜਨਜੀਵਨ ਮੁਸ਼ਕਲ ਹੋ ਗਿਆ ਹੈ। ਲੋਕਾਂ ਦੇ ਘਰ ਅਤੇ ਇਮਾਰਤਾਂ ਪਾਣੀ ਵਿਚ ਡੁੱਬ ਗਈਆਂ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਰਾਹਤ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ, ਅਜਿਹੇ ਵਿਚ ਸੇਵਾ ਭਾਰਤੀ (ਪੂਰਵਾਂਚਲ) ਦੇ ਵਰਕਰ ਪਹਿਲੇ ਦਿਨ ਤੋਂ ਹੀ ਬਚਾਅ ਅਤੇ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ।
ਆਮ ਤੌਰ ‘ਤੇ ਆਸਾਮ ਵਿਚ ਹਰ ਸਾਲ ਹੜ੍ਹ ਆਉਂਦੇ ਹਨ ਅਤੇ ਇਸ ਲਈ ਸੇਵਾ ਭਾਰਤੀ ਦੇ ਲੋਕ ਤਿਆਰ ਰਹਿੰਦੇ ਹਨ ਪਰ ਇਸ ਸਾਲ ਹੜ੍ਹ ਨੇ ਭਿਆਨਕ ਰੂਪ ਧਾਰ ਲਿਆ ਹੈ ਅਤੇ ਤਬਾਹੀ ਹੋਰ ਵੀ ਵੱਡੀ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਸੇਵਾ ਭਾਰਤੀ (ਪੂਰਵਾਂਚਲ) ਨੇ ਦੇਸ਼ ਭਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਸੇਵਾ ਭਾਰਤੀ ਨੇ ਦੇਸ਼ ਵਾਸੀਆਂ ਨੂੰ ਆਸਾਮ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਅਤੇ ਦਿਲੋਂ ਵਿੱਤੀ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ। ਇਸ ਲਈ ਸੇਵਾ ਭਾਰਤੀ ਨੇ ਆਪਣੇ ਬੈਂਕ ਵੇਰਵੇ ਵੀ ਸਾਂਝੇ ਕੀਤੇ ਹਨ। ਇਸ ਖਾਤੇ ਵਿੱਚ ਸਹਾਇਤਾ ਰਾਸ਼ੀ ਦਿੱਤੀ ਜਾ ਸਕਦੀ ਹੈ–
ਨਾਮ- ਸੇਵਾ ਭਾਰਤੀ ਪੂਰਵਾਂਚਲ
ਬੈਂਕ- ਸਟੇਟ ਬੈਂਕ ਆਫ ਇੰਡੀਆ
ਬ੍ਰਾਂਚ- ਲਾਚਿਤ ਨਗਰ,
ਗੁਵਾਹਾਟੀਖਾਤਾ ਨੰਬਰ- 35545221261
IFSC ਕੋਡ- SBIA0014255
ਸੇਵਾ ਭਾਰਤੀ ਪੂਰਵਾਂਚਲ ਨੇ ਇਸ ਸਬੰਧ ਵਿਚ ਇਕ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ, ਜਿਸ ‘ਤੇ ਦਾਨ ਕਰਨ ਤੋਂ ਬਾਅਦ ਜਾਣਕਾਰੀ ਅਤੇ ਤੁਹਾਡਾ ਪੈਨ ਕਾਰਡ ਨੰਬਰ ਭੇਜਿਆ ਜਾ ਸਕਦਾ ਹੈ। ਤਾਂ ਜੋ ਤੁਹਾਡੇ ਦਾਨ ਦੀ ਰਸੀਦ ਭੇਜੀ ਜਾ ਸਕੇ। ਇਹ ਨੰਬਰ ਹੈ-8011422133
ਇਸ ਦੇ ਨਾਲ ਹੀ ਸੇਵਾ ਭਾਰਤੀ ਦਾ ਕਹਿਣਾ ਹੈ ਕਿ ਉਹ ਸਿੱਧੇ ਤੌਰ ‘ਤੇ ਨਵੇਂ ਕੱਪੜੇ, ਨਵੇਂ ਕੰਬਲ, ਬੱਚਿਆਂ ਦੇ ਖਾਣ ਦੀਆਂ ਵਸਤੂਆਂ, ਦਵਾਈਆਂ, ਮੱਛਰਦਾਨੀ ਦੇ ਨਾਲ-ਨਾਲ ਫਿਨਾਇਲ ਅਤੇ ਬਲੀਚਿੰਗ ਪਾਊਡਰ ਵਰਗੀ ਸਮੱਗਰੀ ਸਵੀਕਾਰ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ