Punjab & Haryana Highcourt News: ਪੰਜਾਬ ਹਰਿਆਣਾ ਹਾਈਕੋਰਟ ਨੂੰ ਸ਼ੀਲ ਨਾਗੂ ਦੇ ਰੂਪ ਵਿੱਚ ਹਾਈਕੋਰਟ ਦਾ ਨਵਾਂ ਜੱਜ ਮਿਲਿਆ ਹੈ। ਸ਼ੀਲ ਨਾਗੂ ਨੇ ਪੰਜਾਬ ਦੇ ਗਵਰਨਰ ਦੀ ਹਾਜ਼ਰੀ ਵਿੱਚ ਮੁੱਖ ਜੱਜ ਵਜੋਂ ਸਹੁੰ ਚੁੱਕੀ ਹੈ। ਦੱਸ ਦਈਏ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾਇਆ ਗਿਆ ਹੈ।
#WATCH | Chandigarh: Punjab Governor Banwarilal Purohit administered the oath of office to Justice Sheel Nagu as Chief Justice of the Punjab and Haryana High Court.
During this, Haryana CM Nayab Singh Saini and Punjab CM Bhagwant Mann were also present. pic.twitter.com/24crCgOehz
— ANI (@ANI) July 9, 2024
ਦਸ ਦਇਏ ਕਿ ਜਸਟਿਸ ਰਵੀ ਸ਼ੰਕਰ ਝਾਅ ਪਿਛਲੇ ਸਾਲ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਇਸ ਤੋਂ ਬਾਅਦ ਜਸਟਿਸ ਰਿਤੂ ਬਾਹਰੀ ਅਤੇ ਫਿਰ ਜਸਟਿਸ ਜੀਐਸ ਸੰਧਾਵਾਲੀਆ ਐਕਟਿੰਗ ਚੀਫ਼ ਜਸਟਿਸ ਦਾ ਚਾਰਜ ਦੇਖ ਰਹੇ ਸਨ।
ਪਿਛਲੇ ਸਾਲ ਸੁਪਰੀਮ ਕੋਰਟ ਕੌਲਿਜੀਅਮ ਨੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ‘ਤੇ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਅਤੇ ਓਸ ਤੋਂ ਬਾਅਦ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ।
ਜਸਟਿਸ ਸ਼ੀਲ ਨਾਗੂ ਨੇ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਦਿਆਂ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਕੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਹੈ। ਦਸ ਦਇਏ ਕਿ ਜਸਟਿਸ ਨਾਗੂ ਦਾ ਜਨਮ 1 ਜਨਵਰੀ 1965 ਨੂੰ ਹੋਇਆ ਸੀ। 27 ਮਈ 2011 ਨੂੰ ਉਨ੍ਹਾਂ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤ ਕੀਤਾ ਗਿਆ। ਉਹ ਮੱਧ ਪ੍ਰਦੇਸ਼ ਹਾਈ ਕੋਰਟ ਦੀ ਗਵਾਲੀਅਰ ਬੈਂਚ ਵਿੱਚ ਪ੍ਰਸ਼ਾਸਨਿਕ ਜੱਜ ਵੀ ਰਹਿ ਚੁੱਕੇ ਹਨ। ਜਸਟਿਸ ਸ਼ੀਲ ਨਾਗੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਦਾ ਚਾਰਜ ਅੱਜ ਸੰਭਾਲ ਲਿਆ ਹੈ। ਹਾਈ ਕੋਰਟ ਦੀਆਂ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੁੰਦੇ ਹੀ ਸ਼ੀਲ ਨਾਗੂ ਚੀਫ਼ ਜਸਟਿਸ ਵਜੋਂ ਤਾਇਨਾਤ ਹੋਏ ਹਨ।
ਹਿੰਦੂਸਥਾਨ ਸਮਾਚਾਰ