Delhi-NCR News: ਹੁੰਮਸ ਭਰੀ ਗਰਮੀ ਤੋਂ ਬਾਅਦ ਮਾਨਸੂਨ ਨੇ ਮੁੜ੍ਹ ਤੋਂ ਜ਼ੋਰ ਫੜਿਆ ਹੈ। ਦਿੱਲੀ-ਐਨਸੀਆਰ ਵਿੱਚ ਅੱਜ ਮੌਸਮ ਦਾ ਪੈਟਰਨ ਬਦਲ ਗਿਆ ਹੈ। ਸਵੇਰ ਤੋਂ ਹੋਈ ਤੇਜ਼ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਹੁੰਮਸ ਭਰੀ ਗਰਮੀ ਤੋਂ ਪ੍ਰੇਸ਼ਾਨ ਦਿੱਲੀ ਦੇ ਲੋਕਾਂ ਨੂੰ ਮੀਂਹ ਤੋਂ ਰਾਹਤ ਮਿਲੀ ਹੈ।
#WATCH दिल्ली: राष्ट्रीय राजधानी के कई हिस्सों में बारिश हुई।
(वीडियो मंडी हाउस के तानसेन मार्ग से है।) pic.twitter.com/RYrOzzu6MN
— ANI_HindiNews (@AHindinews) July 9, 2024
ਮੀਂਹ ਕਾਰਨ ਲੋਕਾਂ ਦੇ ਚਿਹਰੇ ਖਿੜ ਗਏ। ਦਿੱਲੀ ਦੇ ਲੋਕ ਵੀ ਮੀਂਹ ਵਿੱਚ ਮਸਤੀ ਕਰਦੇ ਦੇਖੇ ਗਏ। ਰਾਜਧਾਨੀ ਵਿੱਚ ਮੀਂਹ ਕਾਰਨ ਪਾਰਾ 4 ਡਿਗਰੀ ਤੱਕ ਡਿੱਗ ਗਿਆ ਹੈ। ਦਿੱਲੀ ਤੋਂ ਇਲਾਵਾ ਫਰੀਦਾਬਾਦ, ਨੋਇਡਾ ਅਤੇ ਗੁਰੂਗ੍ਰਾਮ ਵਿੱਚ ਵੀ ਮੀਂਹ ਪਿਆ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਤੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ।
#WATCH दिल्ली: राष्ट्रीय राजधानी के कई हिस्सों में बारिश हुई।
(वीडियो गीता कॉलोनी क्षेत्र से है।) pic.twitter.com/XcAiChYV52
— ANI_HindiNews (@AHindinews) July 9, 2024
ਦਫਤਰ ਜਾਣ ਵਾਲੇ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪਾਣੀ ਭਰਨ ਨੇ ਦਿੱਲੀ ਦੀ ਰਫ਼ਤਾਰ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਦੱਸ ਦਈਏ ਕਿ ਹਾਲ ਹੀ ‘ਚ ਹੋਈ ਬਾਰਿਸ਼ ਤੋਂ ਬਾਅਦ ਐੱਲ.ਜੀ. ਨੇ ਅਧਿਕਾਰੀਆਂ ਨੂੰ ਨਾਲਿਆਂ ਦੀ ਸਫ਼ਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਯਾਨੀ 10 ਅਤੇ 11 ਜੁਲਾਈ ਨੂੰ ਦਿੱਲੀ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ, ਆਈਐਮਡੀ ਨੇ ਇਸ ਪੂਰੇ ਹਫ਼ਤੇ ਦਿੱਲੀ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਨੋਇਡਾ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
#WATCH दिल्ली: राष्ट्रीय राजधानी के कई हिस्सों में बारिश के हुई।
(वीडियो सुप्रीम कोर्ट से है।) pic.twitter.com/K8Xo9nlzht
— ANI_HindiNews (@AHindinews) July 9, 2024