Jakarta News: ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ‘ਤੇ ਸੋਨੇ ਦੀ ਗੈਰ-ਕਾਨੂੰਨੀ ਖਾਨ ਦੇ ਢਹਿ ਜਾਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਤੇਜ਼ ਮੀਂਹ ਕਾਰਨ ਵਾਪਰਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗੋਰੋਂਟਾਲੋ ਪ੍ਰਾਂਤ ਵਿੱਚ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਹੇਰਿਯੰਤੋ ਨੇ ਦੱਸਿਆ ਕਿ ਲਗਭਗ 100 ਪਿੰਡ ਵਾਸੀ ਐਤਵਾਰ ਨੂੰ ਪ੍ਰਾਂਤ ਦੇ ਦੂਰ-ਦੁਰਾਡੇ ਸਥਿਤ ਬੋਨ
ਬੋਲਾਂਗੋ ਵਿੱਚ ਇੱਕ ਸੋਨੇ ਦੀ ਖਾਨ ਵਿੱਚ ਖੁਦਾਈ ਕਰ ਰਹੇ ਸਨ ਜਦੋਂ ਨੇੜੇ ਦੀਆਂ ਪਹਾੜੀਆਂ ਤੋਂ ਟਨ ਮਿੱਟੀ ਡਿੱਗ ਗਈ, ਉਨ੍ਹਾਂ ਦੇ ਅਸਥਾਈ ਕੈਂਪ ਨੂੰ ਦੱਬ ਲਿਆ। ਉਨ੍ਹਾਂ ਦੱਸਿਆ ਕਿ 44 ਲੋਕ ਕਿਸੇ ਤਰ੍ਹਾਂ ਮਲਬੇ ‘ਚੋਂ ਬਾਹਰ ਆਏ ਅਤੇ ਕੁਝ ਨੂੰ ਬਚਾਅ ਕਰਮਚਾਰੀਆਂ ਨੇ ਜ਼ਿੰਦਾ ਬਾਹਰ ਕੱਢ ਲਿਆ, ਜਿਨ੍ਹਾਂ ‘ਚ ਛੇ ਜ਼ਖਮੀ ਵੀ ਹਨ। ਉਨ੍ਹਾਂ ਮੁਤਾਬਕ ਬਚਾਅ ਕਰਮਚਾਰੀਆਂ ਨੂੰ 12 ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ‘ਚ ਤਿੰਨ ਔਰਤਾਂ ਅਤੇ ਇਕ ਚਾਰ ਸਾਲ ਦਾ ਬੱਚਾ ਸ਼ਾਮਲ ਹਨ ਅਤੇ 48 ਲੋਕ ਲਾਪਤਾ ਹਨ। ਬਚਾਅ ਅਧਿਕਾਰੀ ਅਫੀਫੁਦੀਨ ਇਲਾਹੁਦੇ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਬਚਾਅ ਕਾਰਜ ਵਿਘਨ ਪਿਆ ਹੈ।
ਹਿੰਦੂਸਥਾਨ ਸਮਾਚਾਰ