Evidence of Sanatan in Peru: ਦੱਖਣੀ ਅਮਰੀਕਾ ਮਹਾਂਦੀਪ ਦੇ ਦੇਸ਼ ਪੇਰੂ ਵਿੱਚ ਖੁਦਾਈ ਦੌਰਾਨ ਇੱਕ ਮੰਦਰ ਦੀ ਹੋਂਦ ਦੇ ਸਬੂਤ ਮਿਲੇ ਹਨ। ਪੁਰਾਤੱਤਵ ਵਿਗਿਆਨੀਆਂ ਦੀ ਟੀਮ ਨੇ ਉੱਤਰੀ ਪੇਰੂ ਵਿੱਚ ਰੇਤ ਦੇ ਟਿੱਬਿਆਂ ਦੇ ਹੇਠਾਂ ਇੱਕ 4 ਹਜ਼ਾਰ ਸਾਲਾਂ ਪੁਰਾਣੇ ਮੰਦਰ ਦੀ ਖੋਜ ਕੀਤੀ ਹੈ। ਦੱਸ ਦੇਈਏ ਕਿ ਖੁਦਾਈ ਦੌਰਾਨ ਮੰਦਰ ‘ਚ ਹੀ ਮਨੁੱਖੀ ਪਿੰਜਰ ਦੇ ਅਵਸ਼ੇਸ਼ ਵੀ ਮਿਲੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੰਦਰ ਵਿਚ ਧਾਰਮਿਕ ਰਸਮਾਂ ਦੌਰਾਨ ਬਲੀ ਚੜ੍ਹਾਉਣ ਦੀ ਪਰੰਪਰਾ ਜ਼ਰੂਰ ਰਹੀ ਹੋਵੇਗੀ। ਪੁਰਾਤੱਤਵ ਵਿਗਿਆਨੀਆਂ ਦੀ ਟੀਮ ਦੀ ਅਗਵਾਈ ਕਰਨ ਵਾਲੇ ਪੇਰੂ ਦੀ ਪੌਂਟੀਫਿਕਲ ਕੈਥੋਲਿਕ ਯੂਨੀਵਰਸਿਟੀ ਦੇ ਪੁਰਾਤੱਤਵ-ਵਿਗਿਆਨੀ ਲੁਈਸ ਮੂਰੋ ਨੇ ਕਿਹਾ ਕਿ ਖੰਡਰ ਦਰਸਾਉਂਦੇ ਹਨ ਕਿ ਇਹ ਬਹੁ-ਮੰਜ਼ਲਾ ਢਾਂਚਾ ਸੀ। ਇੱਥੇ, ਕੰਧਾਂ ਅਤੇ ਅਧਾਰ ਦੇ ਵਿਚਕਾਰ ਤਿੰਨ ਪਿੰਜਰ ਮਿਲੇ ਹਨ, ਜਿਨ੍ਹਾਂ ਵਿੱਚੋਂ ਇੱਕ ਕੋਲ ਸ਼ਾਇਦ ਇੱਕ ਪ੍ਰਸਾਦ ਜਹੀ ਕੋਈ ਵਸਤੁ ਸੀ ਜੋ ਕਿ ਲਿਨਨ ਜਾਂ ਕੱਪੜੇ ਵਿੱਚ ਲਿਪਟੀ ਹੋਈ ਸੀ।
ਰਿਪੋਰਟ ਮੁਤਾਬਕ ਮੰਦਿਰ ਦੀ ਕੰਧ ‘ਤੇ ਇਕ ਮਿਥਿਹਾਸਿਕ ਮੂਰਤੀ ਦੀ ਤਸਵੀਰ ਉੱਕਰੀ ਹੋਈ ਹੈ, ਜਿਸ ਵਿਚ ਇਕ ਪੰਛੀ ਦਾ ਸਿਰ ਮਨੁੱਖੀ ਸਰੀਰ ‘ਤੇ ਬਨਿਆ ਹੋਇਆ ਹੈ। ਮੂਰੋ ਦਾ ਕਹਿਣਾ ਹੈ ਕਿ ਇਹ ਡਿਜ਼ਾਇਨ ਪ੍ਰੀ-ਹਿਸਪੈਨਿਕ ਸ਼ਾਵਿਨ ਸੰਸਕ੍ਰਿਤੀ ਤੋਂ ਪਹਿਲਾਂ ਦੀ ਹੈ, ਜੋ ਕਿ ਮੱਧ ਪੇਰੂ ਦੇ ਤੱਟ ‘ਤੇ ਅੱਧੇ ਹਜ਼ਾਰ ਸਾਲ ਤੋਂ ਵੱਧ ਸਮੇਂ ਤੱਕ ਵੱਸਦਾ ਰਿਹਾ, ਲਗਭਗ 900 ਬੀ ਸੀ ਤੋਂ ਸ਼ੁਰੂ ਹੋਇਆ।
ਮੂਰੋ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਇਕ ਹੋਰ ਮੰਦਰ ਦੀ ਖੋਜ ਬਾਰੇ ਜਾਣਕਾਰੀ ਮਿਲੀ ਹੈ। ਮੰਨਿਆ ਜਾਂਦਾ ਹੈ ਕਿ ਇਹ ਮੰਦਰ ਲੇਟ ਮੋਚੋ ਸੰਸਕ੍ਰਿਤੀ ਨਾਲ ਸਬੰਧਤ ਹਨ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਲੇਟ ਮੋਚੋ ਸੱਭਿਆਚਾਰ ਲਗਭਗ 1400 ਸਾਲ ਪਹਿਲਾਂ ਪੇਰੂ ਦੇ ਉੱਤਰੀ ਤੱਟ ‘ਤੇ ਉਭਰਿਆ ਸੀ।
ਹਿੰਦੂਸਥਾਨ ਸਮਾਚਾਰ