Bihar News: ਬਿਹਾਰ ਦੇ ਕੈਮੂਰ ਅਤੇ ਜਮੁਈ ਜ਼ਿਲ੍ਹਿਆਂ ਵਿੱਚ ਐਤਵਾਰ ਦੇਰ ਸ਼ਾਮ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਕੈਮੂਰ ‘ਚ 5 ਅਤੇ ਜਮੁਈ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਗੰਭੀਰ ਰੂਪ ‘ਚ ਜ਼ਖਮੀ ਹਨ। ਕੈਮੂਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆ ਵਿੱਚ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਨੌਜਵਾਨ ਸਮੇਤ ਕੁੱਲ ਪੰਜ ਲੋਕਾਂ ਦੀ ਮੌਤ ਹੋ ਗਈ।
ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਭੁਆ ਸਦਰ ਹਸਪਤਾਲ ਲਿਆਂਦਾ ਗਿਆ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਦੇ ਪਰਿਵਾਰਾਂ ਮੁਤਾਬਿਕ ਪਹਿਲੀ ਘਟਨਾ ਕੈਮੂਰ ਜ਼ਿਲੇ ਦੇ ਨੁਆਵ ਥਾਣਾ ਖੇਤਰ ਦੇ ਸਾਤੋਂ ਇਵਤੀ ਪਿੰਡ ‘ਚ ਮਰਹੂਮ ਕਪਿਲ ਪਾਲ ਦੇ ਪੁੱਤਰ ਸੁਗਰੀਵ ਪਾਲ ਮੱਝ ਚਰਾਉਣ ਗਏ ਹੋਏ ਸੀ। ਇਸ ਦੌਰਾਨ
ਤੇਜ਼ ਮੀਂਹ ਸ਼ੁਰੂ ਹੋ ਗਿਆ ਅਤੇ ਫਿਰ ਉਨ੍ਹਾਂ ‘ਤੇ ਅਸਮਾਨੀ ਬਿਜਲੀ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੂਜੀ ਘਟਨਾ ਸਿਝੂਆ ‘ਚ ਵਾਪਰੀ। ਜਿੱਥੇ ਝੋਨਾ ਲਾਉਂਦੇ ਸਮੇਂ ਬਿਜਲੀ ਡਿੱਗ ਗਈ
ਜਿਸ ਵਿੱਚ ਰਾਮਜਸ ਬਿੰਦ ਪੁੱਤਰੀ ਸੀਤਾ ਮੁਨੀ ਕੁਮਾਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੇ ਰਾਮਬਚਨ ਬਿੰਦ ਦੀ ਬੇਟੀ ਚੰਦਾ ਦੇਵੀ ਅਤੇ ਰਾਮ ਅਵਧ ਬਿੰਦ ਦੀ ਬੇਟੀ ਗੀਤਾ ਦੇਵੀ ਜ਼ਖਮੀ ਹੋ ਗਈਆ, ਜਿਨ੍ਹਾਂ ਦਾ ਇਲਾਜ ਰੈਫਰਲ ਹਸਪਤਾਲ ਰਾਮਗੜ੍ਹ ਵਿੱਚ ਚੱਲ ਰਿਹਾ ਹੈ। ਤੀਜੀ ਘਟਨਾ ਕੁਢਨੀ ਹਰੀਹਰਪੁਰ ਥਾਣਾ ਖੇਤਰ ਦੇ ਖੇਤਾਂ ਵਿੱਚ ਵਾਪਰੀ, ਖੇਤ ’ਚ ਮਜ਼ਦੂਰੀ ਕਰਦੇ ਸਮੇਂ ਰਾਮਚਰਿਤ ਬਿੰਦ ਦੇ ਪੁੱਤਰ ਸ਼ਿਵਜੀ ਬਿੰਦ ‘ਤੇ ਬਿਜਲੀ ਡਿੱਗ ਗਈ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਚੌਥੀ ਘਟਨਾ ਬੇਲਾਂਵ ਥਾਣਾ ਖੇਤਰ ‘ਚ ਵਾਪਰੀ। ਜਿੱਥੇ ਮਨੋਜ ਸਿੰਘ ਦਾ 17 ਸਾਲਾ ਲੜਕਾ ਮੱਝਾਂ ਚਾਰਨ ਲਈ ਖੇਤਾਂ ਵਿੱਚ ਗਿਆ ਸੀ ਜਦੋਂ ਤੇਜ਼ ਮੀਂਹ ਸ਼ੁਰੂ ਹੋ ਗਿਆ ਅਤੇ ਉਹ ਲੁਕਣ ਲਈ ਭੱਜ ਗਿਆ। ਉਹ ਦਰੱਖਤ ਦੇ ਹੇਠਾਂ ਚਲਾ ਗਿਆ ਅਤੇ ਬਿਜਲੀ ਉਸ ‘ਤੇ ਡਿੱਗ ਗਈ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੰਜਵੀਂ ਘਟਨਾ ਭਗਵਾਨਪੁਰ ਥਾਣਾ ਖੇਤਰ ਦੇ ਜੈਤਪੁਰ ਖੁਰਦ ਵਿੱਚ ਘਟੀ। ਜਿੱਥੇ ਖੇਤੀ ਦੇ ਕੰਮ ’ਚ ਲੱਗੇੇ ਰਾਮਕੰਵਲ ਬਿੰਦ ਦੇ 30 ਸਾਲਾ ਪੁੱਤਰ ਰਾਮਨਿਵਾਸ ਬਿੰਦ ਬਿਜਲੀ ਦੀ ਲਪੇਟ ਵਿੱਚ ਆ ਗਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੀਆਂ ਲਾਸ਼ਾਂ ਦਾ ਸਦਰ ਹਸਪਤਾਲ ਭਬੂਆ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।
ਇਸੇ ਤਰ੍ਹਾਂ ਜਮੁਈ ਵਿੱਚ ਤਿੰਨ ਵੱਖ-ਵੱਖ ਥਾਵਾਂ ’ਤੇ ਅਸਮਾਨੀ ਬਿਜਲੀ ਡਿੱਗਣ ਨਾਲ ਦੋ ਕਿਸਾਨਾਂ ਸਮੇਤ ਇੱਕ ਵਿਅਕਤੀ ਦੀ ਮੌਤ ਹੋ ਗਈ। ਪਹਿਲੀ ਘਟਨਾ ਸਿਕੰਦਰਾ ਥਾਣਾ ਖੇਤਰ ਦੇ ਚਾਰਨ ਪਿੰਡ ਵਿੱਚ ਵਾਪਰੀ, ਜਿੱਥੇ ਬਿਜਲੀ ਡਿੱਗਣ ਨਾਲ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰੂ ਯਾਦਵ (38) ਪੁੱਤਰ ਦੇਵੀ ਯਾਦਵ ਵਜੋਂ ਹੋਈ ਹੈ। ਦੂਜੀ ਘਟਨਾ ਲਕਸ਼ਮੀਪੁਰ ਬਲਾਕ ਦੇ ਚਿਨਵੇਰੀਆ ਪਿੰਡ ਦੀ ਹੈ। ਜਿੱਥੇ ਨਾਗੌਰ ਪਾਸਵਾਨ ਦਾ 25 ਸਾਲਾ ਪੁੱਤਰ ਰਾਜੂ ਕੁਮਾਰ ਆਪਣੇ ਘਰ ਦੇ ਕੋਲ ਆਪਣਾ ਮੋਬਾਈਲ ਦੇਖ ਰਿਹਾ ਸੀ। ਫਿਰ ਅਚਾਨਕ ਬਿਜਲੀ ਦੀ ਲਪੇਟ ‘ਚ ਆ ਕੇ ਉਹ ਝੁਲਸ ਗਿਆ। ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਲਕਸ਼ਮੀਪੁਰ ਹਸਪਤਾਲ ਵਿੱਚ ਦਾਖਲ ਕਰਵਾਇਆ। ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰ ਨੇ ਉਸ ਨੂੰ ਬਿਹਤਰ ਇਲਾਜ ਲਈ ਸਦਰ ਹਸਪਤਾਲ ਜਮੂਈ ਰੈਫਰ ਕਰ ਦਿੱਤਾ, ਜਿੱਥੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਤੀਸਰੀ ਘਟਨਾ ਅਲੀਗੰਜ ਬਲਾਕ ਦੇ ਕੋਡਾਵਰੀਆ ਪੰਚਾਇਤ ਦੇ ਹਿੱਲਜ ਪਿੰਡ ਵਿੱਚ ਵਾਪਰੀ, ਜਿੱਥੇ ਪਸ਼ੂ ਚਰਾਉਂਦੇ ਸਮੇਂ ਬਿਜਲੀ ਦੀ ਲਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਲੀਗੰਜ ਬਲਾਕ ਦੇ ਪਿੰਡ ਹਿਲਜ਼ ਨਿਵਾਸੀ ਮਹਿੰਦਰ ਯਾਦਵ ਦੇ 12 ਸਾਲਾ ਪੁੱਤਰ ਸੌਰਭ ਕੁਮਾਰ ਵਜੋਂ ਹੋਈ ਹੈ।
ਅੰਤ
ਹਿੰਦੂਸਥਾਨ ਸਮਾਚਾਰ