CUET-UG News: ਨੀਟ ਵਾਂਗ ਹੀ ਕਾਮਨ ਯੂਨੀਵਰਿਸਟੀ ਐਂਟਰੈਂਸ ਟੈਸਟ (ਸੀਯੂਈਟੀ) ਯੂਜੀ-2024 ’ਤੇ ਵੀ ਸਵਾਲ ਉੱਠ ਰਹੇ ਹਨ। ਸਾਰੇ ਪ੍ਰੀਖਿਆਰਥੀਆਂ ਨੇ ਪ੍ਰੀਖਿਆ ’ਚ ਗੜਬੜੀ ਦਾ ਦੋਸ਼ ਲਗਾਉਂਦੇ ਹੋਏ ਇਸ ਨੂੰ ਰੱਦ ਕਰਨ ਤੇ ਦੋਬਾਰਾ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ ਹੈ। ਇਸ ’ਤੇ ਹੁਣ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦਾ ਜਵਾਬ ਆ ਗਿਆ ਹੈ। ਐੱਨਟੀਏ ਨੇ ਕਿਹਾ ਹੈ ੇਕਰ ਵਿਦਿਆਰਥੀਆਂ ਦੀ ਸ਼ਿਕਾਇਤ ਸਹੀ ਪਾਈ ਗਈ ਤਾਂ 15 ਤੋਂ 19 ਜੁਲਾਈ ਤੱਕ ਇਹ ਮੁੜ ਕਰਵਾਈ ਜਾ ਸਕਦੀ ਹੈ।
ਐੱਨਟੀਏ ਨੇ ਗ੍ਰੈਜੂਏਸ਼ਨ ਦਾਖ਼ਲਾ ਪ੍ਰੀਖਿਆ ਲਈ ਆਂਸਰ ਸ਼ੀਟ ਵੀ ਜਾਰੀ ਕੀਤੀ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਏਜੰਸੀ ਨਤੀਜੇ ਐਲਾਨਣ ਦੀ ਤਿਆਰੀ ਕਰ ਰਹੀ ਹੈ। ਐੱਨਟੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ਵਿਦਿਆਰਥੀ ਨੌਂ ਜੁਲਾਈ ਸ਼ਾਮ ਛੇ ਵਜੇ ਤੱਕ ਆਂਸਰ ਸ਼ੀਟ ਬਾਰੇ ਆਪਣੇ ਸਵਾਲ ਸਾਡੇ ਸਾਹਮਣੇ ਰੱਖ ਸਕਦੇ ਹਨ। ਉਨ੍ਹਾਂ ਨੂੰ ਜਿਹੜੀ ਵੀ ਜਗਿਆਸਾ ਹੋਵੇਗੀ, ਉਸ ਦਾ ਹੱਲ ਕੀਤਾ ਜਾਵੇਗਾ। 30 ਜੂਨ ਤੱਕ ਸਾਨੂੰ ਜਿਹੜੀਆਂ ਸ਼ਿਕਾਇਤਾਂ ਮਿਲੀ ਹਨ, ਅਸੀਂ ਉਨ੍ਹਾਂ ਦੀ ਜਾਂਚ ਕਰ ਰਹੇ ਹਾਂ। ਜੇਕਰ ਇਕ ਵੀ ਸ਼ਿਕਾਇਤ ਸਹੀ ਪਾਈ ਗਈ ਤਾਂ ਐੱਨਟੀਏ ਦੋਬਾਰਾ ਪ੍ਰੀਖਿਆ ਕਰਵਾਉਣ ਲਈ ਪ੍ਰਤੀਬੱਧ ਹੈ।
ਹਿੰਦੂਸਥਾਨ ਸਮਾਚਾਰ