Surat News: ਸੂਰਤ ਦੇ ਸਚਿਨ ਡੀਐਮ ਨਗਰ ਇਲਾਕੇ ਦੇ ਪਾਲੀਗਾਮ ‘ਚ ਸ਼ਨੀਵਾਰ ਦੁਪਹਿਰ ਢਹਿ ਢੇਰੀ ਹੋਈ ਪੰਜ ਮੰਜ਼ਿਲਾ ਇਮਾਰਤ ਦੇ ਮਲਬੇ ‘ਚੋਂ ਐਤਵਾਰ ਸਵੇਰ ਤੱਕ 5 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਜਿਸ ਤੋਂ ਬਾਅਦ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਬਚਾਅ ਦਲ ਨੇ ਮਲਬੇ ‘ਚੋਂ ਇਕ ਔਰਤ ਨੂੰ ਜ਼ਿੰਦਾ ਬਾਹਰ ਕੱਢਿਆ ਸੀ, ਜਿਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਵਾਲੀ ਥਾਂ ‘ਤੇ ਪਿਛਲੇ 12 ਘੰਟਿਆਂ ਤੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਸੂਰਤ ਦੇ ਸਚਿਨ ਦੇ ਪਾਲੀਗਾਮ ‘ਚ ਸ਼ਨੀਵਾਰ ਦੁਪਹਿਰ ਕਰੀਬ 2.30 ਵਜੇ ਇਕ 5 ਮੰਜ਼ਿਲਾ ਇਮਾਰਤ ਡਿੱਗ ਗਈ। ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦੇ ਡਰ ਤੋਂ ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ।
ਹੁਣ ਤੱਕ ਮਲਬੇ ‘ਚੋਂ 7 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ‘ਚ ਅਭਿਸ਼ੇਕ ਕੇਵਟ, ਸਾਹਿਲ, ਸ਼ਿਵਪੂਜਨ ਕੇਵਟ, ਪਰਵੇਸ਼
ਕੇਵਟ, ਬ੍ਰਿਜੇਸ਼ ਗੌਂਡ ਸ਼ਾਮਲ ਹਨ। ਇਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸਦੀ ਪਛਾਣ ਨਹੀਂ ਹੋ ਸਕੀ ਹੈ। ਪ੍ਰਸ਼ਾਸਨ ਮੁਤਾਬਕ ਪਹਿਲੀ ਲਾਸ਼ ਸ਼ਨੀਵਾਰ ਰਾਤ 9.10 ਵਜੇ ਮਲਬੇ ਤੋਂ ਬਾਹਰ ਕੱਢੀ ਗਈ। ਇਸ ਤੋਂ ਬਾਅਦ ਸ਼ਨੀਵਾਰ ਰਾਤ 11.50 ਵਜੇ ਦੂਜੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਐਤਵਾਰ ਸਵੇਰੇ 4 ਵਜੇ, 4.30 ਅਤੇ 4.45 ਵਜੇ ਬਾਹਰ ਕੱਢੀਆਂ ਗਈਆਂ। ਦੋ ਹੋਰ ਵਿਅਕਤੀਆਂ ਦੀਆਂ ਲਾਸ਼ਾਂ ਸਵੇਰੇ 5.10 ਵਜੇ ਬਾਹਰ ਕੱਢੀਆਂ ਗਈਆਂ ਹਨ।
ਇਸ ਮਾਮਲੇ ਵਿੱਚ ਪੁਲਿਸ ਨੇ ਬਿਲਡਿੰਗ ਦੇ ਮਾਲਕ ਰਾਜ ਕਾਕਡੀਆ, ਰਮੀਲਾ ਬੇਨ ਸਮੇਤ ਬਿਲਡਿੰਗ ਦੇ ਕੇਅਰਟੇਕਰ ਅਸ਼ਵਨੀ ਵੇਕਰੀਆ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਮਾਰਤ ਖਸਤਾਹਾਲ ਹੋਣ ਦੇ ਬਾਵਜੂਦ ਕਿਰਾਏ ’ਤੇ ਦਿੱਤੀ ਗਈ ਸੀ, ਜਿਸ ਵਿੱਚ 5 ਤੋਂ 7 ਪਰਿਵਾਰ ਰਹਿੰਦੇ ਸਨ। ਪ੍ਰਸ਼ਾਸਨ ਨੇ ਬੀ.ਯੂ ਦੀ ਮਨਜ਼ੂਰੀ ਤੋਂ ਬਿਨਾਂ ਇਮਾਰਤ ਨੂੰ ਸੀਲ ਕਰਨ ਦੀ ਬਜਾਏ ਮਹਿਜ਼ ਨੋਟਿਸ ਦੇ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ।
ਹਿੰਦੂਸਥਾਨ ਸਮਾਚਾਰ