Odisha News: ਓਡੀਸ਼ਾ ਦੇ ਪੁਰੀ ‘ਚ ਭਗਵਾਨ ਜਗਨਨਾਥ ਦੀ ਰਵਾਇਤੀ ਰੱਥ ਯਾਤਰਾ ਐਤਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸਦਾ ਆਯੋਜਨ ਹਰ ਸਾਲ ਹਾੜ੍ਹ ਮਹੀਨੇ ’ਚ ਸ਼ੁਕਲ ਪੱਖ ਦੀ ਦੂਸਰੀ ਮਿਤੀ ਤੋਂ ਹੁੰਦਾ ਹੈ ਅਤੇ ਭਗਵਾਨ ਜਗਨਨਾਥ ਦਸ਼ਮੀ ਮਿਤੀ ਤੱਕ ਆਮ ਲੋਕਾਂ ਵਿੱਚ ਰਹਿੰਦੇ ਹਨ। ਇਸ ਦੌਰਾਨ ਭਗਵਾਨ ਜਗਨਨਾਥ ਵੱਡੇ ਭਰਾ ਬਲਰਾਮ ਅਤੇ ਭੈਣ ਦੇਵੀ ਸੁਭਦਰਾ ਦੇ ਨਾਲ ਰੱਥ ‘ਤੇ ਬਿਰਾਜਮਾਨ ਹੋ ਕੇ ਗੁੰਡੀਚਾ ਮੰਦਰ ਵੱਲ ਜਾਂਦੇ ਹਨ। ਜਗਨਨਾਥ ਰਥ ਯਾਤਰਾ ਦਾ ਵਿਸ਼ਾਲ ਸਮਾਗਮ 10 ਦਿਨਾਂ ਤੱਕ ਚੱਲਦਾ ਹੈ।
ਪੁਰੀ ਵਿੱਚ ਹਰ ਸਾਲ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਹਿੰਦੂ ਧਰਮ ਵਿੱਚ ਇਸ ਰੱਥ ਯਾਤਰਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਵਿੱਚ ਭਗਵਾਨ ਜਗਨਨਾਥ, ਭੈਣ ਸੁਭਦਰਾ ਅਤੇ ਭਰਾ ਬਲਭੱਦਰ ਦੇ ਨਾਲ ਸਾਲ ਵਿੱਚ ਇੱਕ ਵਾਰ ਪ੍ਰਸਿੱਧ ਗੁੰਡੀਚਾ ਮਾਤਾ ਮੰਦਰ ਦੇ ਜਾਂਦੇ ਹਨ। ਜਿੱਥੇ ਕੁਝ ਦਿਨ ਰਹਿਣਗੇ। ਇਸ ਵਿੱਚ ਭਗਵਾਨ ਜਗਨਨਾਥ ਆਪਣੀ ਭੈਣ ਅਤੇ ਭਰਾ ਨਾਲ ਪੂਰੇ ਸ਼ਹਿਰ ਦੀ ਯਾਤਰਾ ਕਰਦੇ ਹਨ। ਰੱਥ ਯਾਤਰਾ ’ਚ ਸਭ ਤੋਂ ਅੱਗੇ ਤਾਲ ਧਵਜ਼ ’ਤੇ ਸ਼੍ਰੀ ਬਲਰਾਮ ਜੀ ਚੱਲਦੇ ਹਨ। ਉਨ੍ਹਾਂ ਦੇ ਪਿੱਛੇ ਪਦਮ ਧਵਜ਼ ਰੱਥ ‘ਤੇ ਦੇਵੀ ਸੁਭਦਰਾ ਅਤੇ ਸੁਦਰਸ਼ਨ ਚੱਕਰ ਹੁੰਦੇ ਹਨ। ਅੰਤ ਵਿੱਚ, ਸ਼੍ਰੀ ਜਗਨਨਾਥ ਜੀ ਗਰੁਣ ਧਵਜ ‘ਤੇ ਚੱਲਦੇ ਹਨ।
ਭਗਵਾਨ ਜਗਨਨਾਥ ਦੇ ਰੱਥ ਨੂੰ ਨੰਦੀਘੋਸ਼ ਜਾਂ ਗਰੁੜਧਵਜ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ, ਬਲਰਾਮ ਅਤੇ ਸੁਭਦਰਾ ਜੀ ਦਾ ਉਹੀ ਰੂਪ ਅੱਜ ਵੀ ਜਗਨਨਾਥਪੁਰੀ ਵਿੱਚ ਹੈ, ਜਿਸਦੀ ਰਚਨਾ ਵਿਸ਼ਵਕਰਮਾ ਜੀ ਨੇ ਖੁਦ ਕੀਤੀ ਸੀ।
ਭਗਵਾਨ ਜਗਨਨਾਥ ਦੀ ਰੱਥ ਯਾਤਰਾ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੱਢੀ ਜਾਂਦੀ ਹੈ। ਸ਼ਰਧਾਲੂਆਂ ਵੱਲੋਂ ਰੱਥ ਨੂੰ ਖਿੱਚਣ ਦਾ ਨਜ਼ਾਰਾ ਅਦਭੁਤ ਹੁੰਦਾ ਹੈ। ਰੱਥ ਯਾਤਰਾ ਦੌਰਾਨ ਸ਼ਰਧਾਲੂ ਢੋਲ, ਨਗਾੜੇ ਅਤੇ ਸ਼ੰਖ ਵਜਾਉਂਦੇ ਹਨ। ਸ਼ਰਧਾਲੂ ਪੂਰਾ ਸਾਲ ਇਸ ਖਾਸ ਮੌਕੇ ਦੀ ਉਡੀਕ ਕਰਦੇ ਹਨ।
ਹਿੰਦੂਸਥਾਨ ਸਮਾਚਾਰ