Jio Mobile Tarrif Hike : ਰਿਲਾਇੰਸ ਜੀਓ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪਲਾਨ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਭਾਰਤ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੇ ਇਹ ਟੈਰਿਫ 3 ਜੁਲਾਈ ਤੋਂ ਲਾਗੂ ਹੋ ਗਏ ਹਨ। ਇਸ ਤਹਿਤ ਕੰਪਨੀ ਨੇ ਮਾਸਿਕ, 3 ਮਹੀਨੇ ਵਾਲੇ ਤੇ ਸਾਲਾਨਾ ਪਲਾਨ ਲਈ ਪ੍ਰੀਪੇਡ ਤੇ ਪੋਸਟਪੇਡ ਪਲਾਨ ਦੀਆਂ ਕੀਮਤਾਂ 12% ਤੋਂ 27% ਤਕ ਵਧਾ ਦਿੱਤੀਆਂ ਹਨ। ਜਿੱਥੇ ਕੁਝ ਪਲਾਨ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਗਿਆ ਹੈ। ਉੱਥੇ ਹੀ OTT ਦੇ ਨਾਲ ਆਉਣ ਵਾਲੇ ਕੁਝ ਪਲਾਨ ਬੰਦ ਕਰ ਦਿੱਤੇ ਗਏ ਹਨ। ਇਸ ਸੂਚੀ ‘ਚ Amazon Prime, SonyLIV ਤੇ ਹੋਰ OTT ਪਲੇਟਫਾਰਮ ਸਬਸਕ੍ਰਿਪਸ਼ਨ ਵਾਲੇ ਪਲਾਨ ਸ਼ਾਮਲ ਹਨ। ਇੱਥੇ ਅਸੀਂ ਤੁਹਾਨੂੰ ਇਨ੍ਹਾਂ ਪਲਾਨਜ਼ ਬਾਰੇ ਦੱਸਾਂਗੇ। ਆਓ ਜਾਣਦੇ ਹਾਂ ਇਸ ਬਾਰੇ।
ਬੰਦ ਹੋਏ ਕਈ ਪਲਾਨ
ਜੀਓ ਪਹਿਲਾਂ ਆਪਣੇ ਗਾਹਕਾਂ ਲਈ OTT ਪਲੇਟਫਾਰਮ ਦੇ ਨਾਲ 21 ਪਲਾਨ ਲਿਆਉਂਦਾ ਸੀ।
ਹਾਲਾਂਕਿ, ਜੀਓ ਵੱਲੋਂ ਆਪਣੇ ਪਲਾਨਜ਼ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਕੰਪਨੀ ਨੇ 14 ਪਲਾਨ ਹਟਾ ਦਿੱਤੇ ਤੇ ਸਿਰਫ 7 ਪਲਾਨ ਐਕਟਿਵ ਰੱਖੇ ਹਨ।
ਇਹ ਕਦਮ ਮੁੱਖ ਡੇਟਾ ਤੇ ਕਾਲਿੰਗ ਸੇਵਾਵਾਂ ਨੂੰ ਤਰਜੀਹ ਦੇਣ ਦੀ ਦਿਸ਼ਾ ਵਿਚ ਕੰਮ ਕਰਦਾ ਹੈ।
ਇਹ ਪਲਾਨ ਵੀ ਕੀਤੇ ਬੰਦ
ਇੱਥੇ ਅਸੀਂ ਉਨ੍ਹਾਂ ਪਲਾਨਜ਼ ਨੂੰ ਲਿਸਟ ਕਰ ਰਹੇ ਹਾਂ, ਜੋ ਨਵੇਂ ਅਪਡੇਟ ਤੋਂ ਬਾਅਦ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ ਸਾਲਾਨਾ, ਮਾਸਿਕ ਤੇ 3 ਮਹੀਨੇ ਦੇ ਪਲਾਨ ਵੀ ਸ਼ਾਮਲ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ। ਜੀਓ ਨੇ 3,662 ਰੁਪਏ, 3,226 ਰੁਪਏ, 3,225 ਰੁਪਏ, 2,999 ਰੁਪਏ, 3,227 ਰੁਪਏ, 3,178 ਰੁਪਏ, 4,498 ਰੁਪਏ ਵਾਲੇ ਸਾਲਾਨਾ ਅਤੇ 909 ਰੁਪਏ, 806 ਰੁਪਏ, 805 ਰੁਪਏ ਵਾਲੀ ਤਿਮਾਹੀ ਪਲਾਨ ਬੰਦ ਕਰ ਦਿੱਤੇ ਹਨ।
ਕੀਤੇ ਗਏ ਇਹ ਦੋ ਪਲਾਨ ਵੀ ਬੰਦ
ਇਸ ਦੇ ਨਾਲ ਹੀ ਜੀਓ ਨੇ 398 ਰੁਪਏ ਤੇ 1198 ਰੁਪਏ ਦੇ ਪਲਾਨ ਵੀ ਬੰਦ ਕਰ ਦਿੱਤੇ ਹਨ। ਇਨ੍ਹਾਂ ਪਲਾਨਜ਼ ਦੇ ਨਾਲ JioTV ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਉਪਲਬਧ ਸੀ।
ਇਸ ਤੋਂ ਇਲਾਵਾ ਕੰਪਨੀ ਨੇ ਪ੍ਰਸਿੱਧ 331 ਰੁਪਏ ਵਾਲੇ ਪਲਾਨ ਨੂੰ ਵੀ ਬੰਦ ਕਰ ਦਿੱਤਾ ਹੈ, ਜਿਸ ਵਿਚ 40GB ਡਾਟਾ, 30 ਦਿਨਾਂ ਦੀ ਵੈਲੀਡਿਟੀ, Disney+ Hotstar ਦੀ ਸਹੂਲਤ ਮਿਲਦੀ ਹੈ।
ਹਿੰਦੂਸਥਾਨ ਸਮਾਚਾਰ