New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਕਿਹਾ, ‘‘ਆਪਣੇ ਮਜ਼ਬੂਤ ਰਾਸ਼ਟਰਵਾਦੀ ਵਿਚਾਰਾਂ ਨਾਲ ਮਾਂ ਭਾਰਤੀ ਦਾ ਮਾਣ ਵਧਾਉਣ ਵਾਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ-ਜਯੰਤੀ ‘ਤੇ ਸਨਮਾਨਪੂਰਵਕ ਸ਼ਰਧਾਂਜਲੀ। ਮਾਤ ਭੂਮੀ ਲਈ ਉਨ੍ਹਾਂ ਦਾ ਸਮਰਪਣ ਅਤੇ ਕੁਰਬਾਨੀ ਦੇਸ਼ ਵਾਸੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।’’
‘ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਨਿਸ਼ਾਨ, ਦੋ ਪ੍ਰਧਾਨ ਨਹੀਂ ਚੱਲਣਗੇ’ ਦੀ ਆਵਾਜ਼ ਬੁਲੰਦ ਕਰਨ ਵਾਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਅੱਜ ਜਨਮ ਦਿਨ ਹੈ। ਸ਼ਿਆਮਾ ਪ੍ਰਸਾਦ ਜਨ ਸੰਘ ਦੇ ਸੰਸਥਾਪਕ ਸਨ। ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਵਿੱਚ ਉਹ ਕਾਂਗਰਸ ਨਾਲ ਜੁੜੇ ਹੋਏ ਸਨ ਪਰ ਪੰਡਿਤ ਨਹਿਰੂ ਨਾਲ ਵਿਚਾਰਾਂ ਦੇ ਟਕਰਾਅ ਕਾਰਨ ਉਹ ਪਾਰਟੀ ਤੋਂ ਵੱਖ ਹੋ ਗਏ ਸਨ।
ਹਿੰਦੂਸਥਾਨ ਸਮਾਚਾਰ