NEET PG 2024: ਰਾਸ਼ਟਰੀ ਪ੍ਰਵੇਸ਼ ਕਮ ਯੋਗਤਾ ਪ੍ਰੀਖਿਆ – ਪੋਸਟ ਗ੍ਰੈਜੂਏਟ (ਨੀਟ-ਪੀਜੀ) 2024 ਲਈ ਸ਼ੁੱਕਰਵਾਰ ਨੂੰ ਨਵੀਂ ਪ੍ਰੀਖਿਆ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਹੁਣ ਨੀਟ-ਪੀਜੀ ਦੀ ਪ੍ਰੀਖਿਆ 11 ਅਗਸਤ ਨੂੰ ਹੋਵੇਗੀ।
ਨੈਸ਼ਨਲ ਬੋਰਡ ਆਫ਼ ਮੈਡੀਕਲ ਸਾਇੰਸਿਜ਼ ਐਗਜ਼ਾਮੀਨੇਸ਼ਨ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ (ਐਨਬੀਈਐਮਐਮ) ਨੇ ਸ਼ੁੱਕਰਵਾਰ ਨੂੰ ਨੀਟ-ਪੀਜੀ 2024 ਦੇ ਆਯੋਜਨ ਲਈ ਸੰਸ਼ੋਧਿਤ ਸ਼ਡਿਊਲ ਦਾ ਐਲਾਨ ਕੀਤਾ। ਐਨਬੀਈਐਮਐਮ ਦੇ ਮਿਤੀ 22 ਜੂਨ ਦੇ ਨੋਟਿਸ ਦੇ ਅਨੁਸਾਰ, ਨੀਟ-ਪੀਜੀ ਪ੍ਰੀਖਿਆ ਦੇ ਆਯੋਜਨ ਨੂੰ ਮੁੜ ਤਹਿ ਕੀਤਾ ਗਿਆ ਹੈ। ਨੀਟ-ਪੀਜੀ 2024 ਪ੍ਰੀਖਿਆ ਹੁਣ 11 ਅਗਸਤ ਨੂੰ ਦੋ ਸ਼ਿਫਟਾਂ ਵਿੱਚ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ-ਯੂਜੀ ਵਿੱਚ ਕਥਿਤ ਗੜਬੜੀਆਂ ਦੇ ਵਿਵਾਦ ਦੇ ਵਿਚਕਾਰ ਕੇਂਦਰ ਨੇ ਨਿਯਤ ਮਿਤੀ ਤੋਂ ਠੀਕ ਇੱਕ ਦਿਨ ਪਹਿਲਾਂ ਭਾਵ 23 ਜੂਨ ਨੂੰ ਨੀਟੀ-ਪੀਜੀ ਦੀ ਪ੍ਰੀਖਿਆ ਨੂੰ ਵੀ ਮੁਲਤਵੀ ਕਰ ਦਿੱਤਾ ਸੀ।
ਹਿੰਦੂਸਥਾਨ ਸਮਾਚਾਰ