Amarnath Yatra: ਅਮਰਨਾਥ ਗੁਫਾ ਦੀ ਯਾਤਰਾ ਲਈ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ 6919 ਸ਼ਰਧਾਲੂਆਂ ਦਾ ਅੱਠਵਾਂ ਜੱਥਾ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ। ਸ਼ੁੱਕਰਵਾਰ ਸਵੇਰੇ ਵਾਹਨਾਂ ਰਾਹੀਂ ਸ਼ਰਧਾਲੂਆਂ ਦਾ ਇਹ ਕਾਫਲਾ ਬਮ ਬਮ ਭੋਲੇ ਦੇ ਨਾਅਰੇ ਲਾਉਂਦਾ ਬੇਸ ਕੈਂਪ ਤੋਂ ਰਵਾਨਾ ਹੋਇਆ। ਇਨ੍ਹਾਂ ਵਿੱਚ 5241 ਪੁਰਸ਼, 1435 ਔਰਤਾਂ, 16 ਬੱਚੇ, 214 ਸਾਧੂ ਅਤੇ 13 ਸਾਧਵੀਆਂ ਸ਼ਾਮਲ ਹਨ।
ਇਨ੍ਹਾਂ ਵਿੱਚੋਂ 2542 ਬਾਲਟਾਲ ਲਈ ਰਵਾਨਾ ਹੋਏ ਜਦੋਂ ਕਿ 4377 ਪਹਿਲਗਾਮ ਬੇਸ ਕੈਂਪ ਲਈ ਰਵਾਨਾ ਹੋਏ ਜਿੱਥੋਂ ਉਹ ਪਵਿੱਤਰ ਗੁਫਾ ਲਈ ਆਪਣੀ ਅਗਲੀ ਯਾਤਰਾ ਲਈ ਰਵਾਨਾ ਹੋਣਗੇ। ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ, ਕੇਂਦਰੀ ਰਿਜ਼ਰਵ ਪੁਲਿਸ ਬਲ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਅਤੇ ਹੋਰ ਨੀਮ ਫੌਜੀ ਬਲਾਂ ਦੇ ਹਜ਼ਾਰਾਂ ਸੁਰੱਖਿਆ ਕਰਮਚਾਰੀ ਮਾਰਗ ‘ਤੇ ਤਾਇਨਾਤ ਕੀਤੇ ਗਏ ਹਨ ਜਦੋਂ ਕਿ ਹਵਾਈ ਸੈਨਾ ਹਰ ਪਾਸੇ ਹਵਾਈ ਨਿਗਰਾਨੀ ਰੱਖ ਰਹੀ ਹੈ। ਸ਼ਰਧਾਲੂਆਂ ਦੀ ਸੇਵਾ ਲਈ ਬੇਸ ਕੈਂਪ ਅਤੇ ਪਵਿੱਤਰ ਗੁਫਾ ਤੱਕ ਯਾਤਰਾ ਖੇਤਰ ਵਿੱਚ ਚੈਰੀਟੇਬਲ ਸੰਸਥਾਵਾਂ ਵੱਲੋਂ 125 ਤੋਂ ਵੱਧ ਮੁਫ਼ਤ ਲੰਗਰ ਲਗਾਏ ਗਏ ਹਨ।
ਹਿੰਦੂਸਥਾਨ ਸਮਾਚਾਰ