Mumbai: ਪੁਣੇ ਦੇ ਕਲਿਆਣੀਨਗਰ ਪੋਰਸ਼ ਕਾਰ ਹਾਦਸੇ ਦੇ ਨਾਬਾਲਗ ਮੁਲਜ਼ਮ ਨੇ ਸ਼ੁੱਕਰਵਾਰ ਨੂੰ ਜੁਵੇਨਾਈਲ ਕੋਰਟ ‘ਚ 300 ਸ਼ਬਦਾਂ ਦਾ ਲੇਖ ਜਮ੍ਹਾ ਕੀਤਾ ਹੈ। ਉਸਨੂੰ ਜ਼ਮਾਨਤ ਦੇਣ ਲਈ ਪੁਣੇ ਦੀ ਜੁਵੇਨਾਈਲ ਅਦਾਲਤ ਨੇ ਤਿੰਨ ਸ਼ਰਤਾਂ ਪੂਰੀਆਂ ਕਰਨ ਦਾ ਹੁਕਮ ਦਿੱਤਾ ਸੀ, ਜਿਨ੍ਹਾਂ ਵਿੱਚੋਂ ਦੋ ਸ਼ਰਤਾਂ ਅਜੇ ਪੂਰੀਆਂ ਹੋਣੀਆਂ ਬਾਕੀ ਹਨ।
ਕਲਿਆਣੀ ਨਗਰ ਇਲਾਕੇ ‘ਚ ਨਸ਼ੇ ‘ਚ ਧੁੱਤ ਨਾਬਾਲਗ ਮੁਲਜ਼ਮ ਨੇ ਤੇਜ਼ ਰਫਤਾਰ ‘ਚ ਪੋਰਸ਼ ਕਾਰ ਚਲਾਉਂਦੇ ਹੋਏ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ‘ਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪੁਲਿਸ ਨੇ ਨਾਬਾਲਗ ਮੁਲਜ਼ਮ ਨੂੰ ਪੁਣੇ ਦੀ ਜੁਵੇਨਾਈਲ ਅਦਾਲਤ ਵਿੱਚ ਪੇਸ਼ ਕੀਤਾ ਸੀ। ਨਾਬਾਲਗ ਨੂੰ ਰਿਹਾਅ ਕਰਦੇ ਹੋਏ ਅਦਾਲਤ ਨੇ ਉਸਨੂੰ 300 ਸ਼ਬਦਾਂ ਦਾ ਲੇਖ ਜਮ੍ਹਾ ਕਰਨ, ਟਰਾਂਸਪੋਰਟ ਵਿਭਾਗ ਨਾਲ ਸੜਕ ਸੁਰੱਖਿਆ ‘ਤੇ ਕੰਮ ਕਰਨ ਅਤੇ ਸਸੂਨ ਹਸਪਤਾਲ ਦੇ ਮਨੋਵਿਗਿਆਨੀ ਨਾਲ ਸਲਾਹ ਕਰਨ ਦਾ ਹੁਕਮ ਦਿੱਤਾ ਸੀ। ਇਸ ਹੁਕਮ ਤੋਂ ਬਾਅਦ ਸਥਾਨਕ ਨਾਗਰਿਕਾਂ ਦੇ ਜ਼ੋਰਦਾਰ ਹੰਗਾਮੇ ਕਾਰਨ ਨਾਬਾਲਗ ਨੂੰ ਫਿਰ ਬਾਲ ਸੁਧਾਰ ਘਰ ਵਿੱਚ ਰੱਖਿਆ ਗਿਆ ਸੀ।
ਹਿੰਦੂਸਥਾਨ ਸਮਾਚਾਰ