Stock Market News: ਘਰੇਲੂ ਸ਼ੇਅਰ ਬਾਜ਼ਾਰ ‘ਚ ਜਾਰੀ ਰਿਕਾਰਡ ਤੋੜ ਉਛਾਲ ਨੂੰ ਅੱਜ ਬਰੇਕ ਲੱਗਦੀ ਨਜ਼ਰ ਆ ਰਹੀ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਵਿਕਰੀ ਦਾ ਦਬਾਅ ਹੋਰ ਵਧ ਗਿਆ। ਪਰ ਸਵੇਰੇ 10 ਵਜੇ ਤੋਂ ਬਾਅਦ ਖਰੀਦਦਾਰ ਸਰਗਰਮ ਹੋ ਗਏ ਅਤੇ ਖਰੀਦਦਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਸ਼ੇਅਰ ਬਾਜ਼ਾਰ ਹੇਠਲੇ ਪੱਧਰ ਤੋਂ ਸੁਧਰਨਾ ਸ਼ੁਰੂ ਹੋ ਗਿਆ। ਕਾਰੋਬਾਰ ਦੋਰਾਨ ਫਿਲਹਾਲ ਸੈਂਸੈਕਸ 332.30 (0.42 ਫੀਸਦੀ) ਦੀ ਗਿਰਾਵਟ ਨਾਲ 79,717.37 ਅੰਕ ਦੇ ਪੱਧਰ ’ਤੇ ਅਤੇ ਨਿਫਟੀ 69.90 (0.29 ਫੀਸਦੀ) ਦੀ ਗਿਰਾਵਟ ਨਾਲ 24,232.25 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ‘ਚੋਂ ਡਿਵੀਜ਼ ਲੈਬਾਰਟਰੀਜ਼, ਸਿਪਲਾ, ਓਐਨਜੀਸੀ, ਲਾਰਸਨ ਐਂਡ ਟੂਬਰੋ ਅਤੇ ਬੀਪੀਸੀਐਲ ਦੇ ਸ਼ੇਅਰ 1.98 ਤੋਂ 0.94 ਫ਼ੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਐਚਡੀਐਫਸੀ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਟਾਈਟਨ ਕੰਪਨੀ, ਟਾਟਾ ਸਟੀਲ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ 3.99 ਫੀਸਦੀ ਤੋਂ 0.73 ਫੀਸਦੀ ਤੱਕ ਡਿੱਗ ਕੇ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 13 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 17 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 26 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 24 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਦਾ ਸੈਂਸੈਕਸ ਅੱਜ 270.69 ਅੰਕ ਡਿੱਗ ਕੇ 79,778.98 ਅੰਕ ‘ਤੇ ਖੁੱਲ੍ਹਿਆ। ਜਿਵੇਂ ਹੀ ਕਾਰੋਬਾਰ ਸ਼ੁਰੂ ਹੋਇਆ, ਖਰੀਦਦਾਰੀ ਦੇ ਮਾਮੂਲੀ ਸਮਰਥਨ ਕਾਰਨ ਇਹ ਸੂਚਕਾਂਕ 79,876.25 ਅੰਕਾਂ ਤੱਕ ਛਾਲ ਮਾਰ ਗਿਆ। ਪਰ ਇਸ ਤੋਂ ਬਾਅਦ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ 79,478.96 ਅੰਕ ਦੇ ਪੱਧਰ ‘ਤੇ ਡਿੱਗ ਗਿਆ।ਸੈਂਸੈਕਸ ਦੀ ਤਰ੍ਹਾਂ ਹੀ ਐੱਨਐੱਸਈ ਨਿਫਟੀ ਨੇ ਵੀ ਅੱਜ 88.80 ਅੰਕਾਂ ਦੀ ਕਮਜ਼ੋਰੀ ਨਾਲ 24,213.35 ਅੰਕਾਂ ‘ਤੇ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਨਾਲ ਇਹ ਸੂਚਕਾਂਕ 24,260.95 ਅੰਕਾਂ ‘ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਵਿਕਰੀ ਦੇ ਦਬਾਅ ਕਾਰਨ ਤੇਜ਼ੀ ਨਾਲ ਗਿਰਾਵਟ ਆਈ। ਲਗਾਤਾਰ ਵਿਕਰੀ ਕਾਰਨ ਕੁਝ ਹੀ ਸਮੇਂ ‘ਚ ਇਹ ਸੂਚਕਾਂਕ 24,168.85 ਅੰਕਾਂ ਦੇ ਪੱਧਰ ‘ਤੇ ਡਿੱਗ ਗਿਆ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 62.87 ਅੰਕ ਜਾਂ 0.08 ਫੀਸਦੀ ਮਜ਼ਬੂਤੀ ਨਾਲ 80,049.67 ਦੇ ਪੱਧਰ ‘ਤੇ ਅਤੇ ਨਿਫਟੀ 15.65 ਅੰਕ ਜਾਂ 0.06 ਫੀਸਦੀ ਮਜ਼ਬੂਤੀ ਨਾਲ 24,302.15 ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ