Global Market: ਗਲੋਬਲ ਬਾਜ਼ਾਰ ਤੋਂ ਅੱਜ ਲਗਾਤਾਰ ਤੀਜੇ ਦਿਨ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ‘ਚ ਉਤਸ਼ਾਹ ਹੈ। ਇਸ ਕਾਰਨ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ ਮਜ਼ਬੂਤੀ ਨਾਲ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਵੀ ਇਸ ਸਮੇਂ ਮਜ਼ਬੂਤੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਵੀ ਲਗਾਤਾਰ ਖਰੀਦਦਾਰੀ ਰਹੀ। ਹਾਲਾਂਕਿ ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਵਿਆਜ ਦਰਾਂ ‘ਚ ਛੇਤੀ ਹੀ ਕਟੌਤੀ ਦੀ ਉਮੀਦ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਲਗਾਤਾਰ ਖਰੀਦਦਾਰੀ ਰਹੀ, ਜਿਸਦਾ ਸਕਾਰਾਤਮਕ ਅਸਰ ਵਾਲ ਸਟ੍ਰੀਟ ਸੂਚਕਾਂਕ ਦੇ ਕਾਰੋਬਾਰ ‘ਤੇ ਵੀ ਦੇਖਣ ਨੂੰ ਮਿਲਿਆ। ਐੱਸ.ਐਂਡ.ਪੀ. 500 ਇੰਡੈਕਸ 0.51 ਫੀਸਦੀ ਮਜ਼ਬੂਤ ਹੋ ਕੇ 5,537.02 ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸਡੈਕ ਨੇ 159.54 ਅੰਕ ਜਾਂ 0.88 ਫੀਸਦੀ ਮਜ਼ਬੂਤੀ ਨਾਲ 18,188.30 ਅੰਕਾਂ ਦੇ ਪੱਧਰ ‘ਤੇ ਆਖਰੀ ਸੈਸ਼ਨ ਦਾ ਕਾਰੋਬਾਰ ਖਤਮ ਕੀਤਾ। ਡਾਓ ਜੌਂਸ ਫਿਊਚਰਜ਼ ਵੀ ਫਿਲਹਾਲ 0.10 ਫੀਸਦੀ ਮਜ਼ਬੂਤੀ ਨਾਲ 39,346.09 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ‘ਚ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਉਤਸ਼ਾਹ ਦਾ ਮਾਹੌਲ ਰਿਹਾ। ਐੱਫ. ਟੀ. ਐੱਸ. ਈ. ਇੰਡੈਕਸ 0.85 ਫੀਸਦੀ ਮਜ਼ਬੂਤੀ ਨਾਲ 8,241.26 ‘ਤੇ, ਸੀਏਸੀ ਸੂਚਕਾਂਕ 0.83 ਫੀਸਦੀ ਦੀ ਮਜ਼ਬੂਤੀ ਨਾਲ 7,695.78 ਅੰਕਾਂ ਦੇ ਪੱਧਰ ‘ਤੇ ਅਤੇ ਡੀ. ਏ. ਐਕਸ. ਇੰਡੈਕਸ 0.41 ਫੀਸਦੀ ਮਜ਼ਬੂਤੀ ਨਾਲ 18,450.48 ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ‘ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਕੋਸਪੀ ਇੰਡੈਕਸ ਫਿਲਹਾਲ 1.23 ਫੀਸਦੀ ਦੀ ਮਜ਼ਬੂਤੀ ਨਾਲ 2,859.82 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.09 ਫੀਸਦੀ ਮਜ਼ਬੂਤੀ ਨਾਲ 23,544.38 ਅੰਕ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.21 ਫੀਸਦੀ ਮਜ਼ਬੂਤੀ ਨਾਲ 1,303.72 ਅੰਕਾਂ ਦੇ ਪੱਧਰ ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.42 ਫੀਸਦੀ ਮਜ਼ਬੂਤੀ ਨਾਲ 7,251.10 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਹੇ ਹਨ।
ਦੂਜੇ ਪਾਸੇ ਗਿਫ਼ਟ ਨਿਫਟੀ 137.50 ਅੰਕ ਜਾਂ 0.56 ਫੀਸਦੀ ਦੀ ਕਮਜ਼ੋਰੀ ਨਾਲ 24,281 ਅੰਕਾਂ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.71 ਫੀਸਦੀ ਡਿੱਗ ਕੇ 3,415.60 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ ਵੱਡੀ ਗਿਰਾਵਟ ਨਾਲ 195.90 ਅੰਕ ਜਾਂ 1.10 ਫੀਸਦੀ ਡਿੱਗ ਕੇ 17,832.38 ਅੰਕ ਦੇ ਪੱਧਰ ‘ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 0.93 ਫੀਸਦੀ ਡਿੱਗ ਕੇ 2,929.98 ਅੰਕਾਂ ਦੇ ਪੱਧਰ ‘ਤੇ, ਜਦਕਿ ਨਿੱਕੇਈ ਇੰਡੈਕਸ 0.12 ਫੀਸਦੀ ਡਿੱਗ ਕੇ 40,864.29 ਅੰਕਾਂ ਦੇ ਪੱਧਰ ‘ਤੇ ਪਹੁੰਚਿਆ ਨਜ਼ਰ ਆਇਆ।
ਹਿੰਦੂਸਥਾਨ ਸਮਾਚਾਰ