Bihar Bridge Collapsed News: ਬਿਹਾਰ ਵਿੱਚ ਪੁਲਾਂ ਦੇ ਡਿੱਗਣ ਦਾ ਸਿਲਸਿਲਾ ਜਾਰੀ ਹੈ। ਇਸ ਵਿਚਕਾਰ ਸੀਵਾਨ ਜ਼ਿਲ੍ਹੇ ‘ਚ ਗੰਡਕੀ ਨਦੀ ‘ਤੇ ਬਣਿਆ ਪੁਲ ਬੁੱਧਵਾਰ ਸਵੇਰੇ ਧਸ ਕੇ ਡਿੱਗ ਗਿਆ। ਮਹਾਰਾਜਗੰਜ ਸਬ-ਡਿਵੀਜ਼ਨ ਦੇ ਦੇਵਰੀਆ ਪੰਚਾਇਤ ਦੇ
ਪੜਾਇਨ ਟੋਲੋ ਨੇੜੇ ਗੰਡਕੀ ਨਦੀ ‘ਤੇ ਬਣੇ ਪੁਲ ਦਾ ਇੱਕ ਪਿੱਲਰ ਮੀਂਹ ਕਾਰਨ ਪਹਿਲਾਂ ਧਸ ਗਿਆ ਅਤੇ ਫਿਰ ਢਹਿ ਢੇਰੀ ਹੋ ਗਿਆ।
ਪੁਲ ਦੇ ਡਿੱਗਣ ਕਾਰਨ ਇਸ ਮਾਰਗ ‘ਤੇ ਸੰਚਾਲਨ ਠੱਪ ਹੋ ਗਿਆ ਹੈ। ਇਸ ਪੁਲ ਦੇ ਡਿੱਗਣ ਕਾਰਨ ਦਰਜਨ ਦੇ ਕਰੀਬ ਪਿੰਡਾਂ ਵਿੱਚ ਆਵਾਜਾਈ ਵਿੱਚ ਵਿਘਨ ਪਿਆ ਹੈ। ਇਲਾਕੇ ਦੇ ਲੋਕ ਇਸ ਗੱਲੋਂ ਕਾਫੀ ਚਿੰਤਤ ਹਨ ਕਿ ਜਦੋਂ ਤੱਕ ਇਹ ਪੁਲ ਨਹੀਂ ਬਣ ਜਾਂਦਾ, ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਪਹਿਲਾਂ ਵੀ ਸੀਵਾਨ ਵਿੱਚ ਇੱਕ ਪੁਲ ਡਿੱਗ ਗਿਆ ਸੀ। ਇਸ ਦੇ ਨਾਲ ਹੀ ਮੌਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਿਹਾਰ ਵਿੱਚ ਅੱਧੀ ਦਰਜਨ ਤੋਂ ਵੱਧ ਪੁਲ ਡਿੱਗ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ