Hathras Tragedy and More Like : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਵਾਪਰੀ ਸਤਿਸੰਗ ਤ੍ਰਾਸਦੀ ਦੇਸ਼ ਲਈ ਨਵੀਂ ਨਹੀਂ ਹੈ। 24 ਘੰਟੇ ਪਹਿਲਾਂ ਮਚੀ ਭਗਦੜ ਵਿੱਚ ਜਾਨੀ ਨੁਕਸਾਨ ਤੋਂ ਪੂਰਾ ਦੇਸ਼ ਸੋਗ ’ਚ ਹੈ। ਹਾਥਰਸ ਵਿੱਚ ਮਰਨ ਵਾਲਿਆਂ ਦੀ ਗਿਣਤੀ 116 ਤੋਂ ਵੱਧ ਕੇ 121 ਹੋ ਗਈ ਹੈ।
ਸਾਲ 2003 ਤੋਂ ਬਾਅਦ ਵਾਪਰੇ ਅਜਿਹੇ ਵੱਡੇ ਹਾਦਸੇ ਪੜ੍ਹਕੇ ਰੂਹ ਕੰਬ ਜਾਂਦੀ ਹੈ।
27 ਅਗਸਤ 2003 : ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਕੁੰਭ ਮੇਲੇ ਵਿੱਚ ਮਚੀ ਭਗਦੜ ਵਿੱਚ 39 ਲੋਕਾਂ ਦੀ ਮੌਤ ਹੋ ਗਈ। ਕਰੀਬ 140 ਲੋਕ ਜ਼ਖਮੀ ਹੋ ਗਏ।
2005 ਮਹਾਰਾਸ਼ਟਰ, ਸਤਾਰਾ : ਮਹਾਰਾਸ਼ਟਰ ਦੇ ਸਤਾਰਾ ਦੇ ਮਾਂਢਰਦੇਵੀ ਵਿੱਚ ਮਚੀ ਭਗਦੜ ਵਿੱਚ 340 ਲੋਕ ਮਾਰੇ ਗਏ।
03 ਅਗਸਤ 2008 : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਨੈਣਾ ਦੇਵੀ ਵਿੱਚ ਪਹਾੜ ਤੋਂ ਪੱਥਰ ਡਿੱਗਣ ਦੀ ਅਫਵਾਹ ਫੈਲ ਗਈ ਅਤੇ ਲੋਕ ਬੁਰੀ ਤਰ੍ਹਾਂ ਡਰ ਗਏ। ਇਸ ਤੋਂ ਬਾਅਦ ਭਗਦੜ ਮੱਚ ਗਈ ਅਤੇ ਇਸ ਵਿੱਚ 162 ਲੋਕਾਂ ਦੀ ਮੌਤ ਹੋ ਗਈ।
30 ਸਤੰਬਰ 2008 : ਰਾਜਸਥਾਨ ਦੇ ਜੋਧਪੁਰ ਦੇ ਚਾਮੁੰਡਾ ਦੇਵੀ ਮੰਦਰ ਵਿੱਚ ਬੰਬ ਰੱਖੇ ਜਾਣ ਦੀ ਅਫਵਾਹ। ਇਸ ਤੋਂ ਬਾਅਦ ਭਗਦੜ ਵਿਚ ਘੱਟੋ-ਘੱਟ 20 ਸ਼ਰਧਾਲੂਆਂ ਦੀ ਮੌਤ ਹੋ ਗਈ। 60 ਤੋਂ ਵੱਧ ਲੋਕ ਜ਼ਖਮੀ ਹੋਏ।
04 ਮਾਰਚ, 2010 : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਕ੍ਰਿਪਾਲੂ ਮਹਾਰਾਜ ਦੇ ਰਾਮਜਾਨਕੀ ਮੰਦਰ ਵਿੱਚ ਮੁਫ਼ਤ ਕੱਪੜੇ ਅਤੇ ਭੋਜਨ ਲੈ ਲਈ ਲੋਕ ਬੇਕਾਬੂ ਹੋ ਗਏ। ਭਗਦੜ ਵਿਚ 63 ਲੋਕਾਂ ਦੀ ਮੌਤ ਹੋ ਗਈ।
14 ਜਨਵਰੀ 2011: ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਪੁਲਾਮੇਡੂ ਨੇੜੇ ਸਬਰੀਮਾਲਾ ਤੋਂ ਪਰਤ ਰਹੇ ਸ਼ਰਧਾਲੂਆਂ ਨੂੰ ਇੱਕ ਜੀਪ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਸ਼ਰਧਾਲੂਆਂ ਵਿੱਚ ਭਗਦੜ ਮੱਚ ਗਈ। ਭਗਦੜ ਵਿਚ 104 ਲੋਕ ਮਾਰੇ ਗਏ।
08 ਨਵੰਬਰ, 2011: ਹਰਿਦੁਆਰ ਦੇ ਹਰਿ ਕੀ ਪੌੜੀ ਵਿਖੇ ਗੰਗਾ ਨਦੀ ਦੇ ਕਿਨਾਰੇ ਘਾਟ ‘ਤੇ ਮਚੀ ਭਗਦੜ ਵਿਚ 20 ਲੋਕਾਂ ਦੀ ਮੌਤ ਹੋ ਗਈ।
19 ਨਵੰਬਰ 2012: ਪਟਨਾ ਵਿੱਚ ਛਠ ਪੂਜਾ ਲਈ ਗੰਗਾ ਦੇ ਕਿਨਾਰੇ ਅਦਾਲਤ ਘਾਟ ‘ਤੇ ਬਣਿਆ ਅਸਥਾਈ ਪੁਲ ਟੁੱਟ ਗਿਆ। ਇਸ ਕਾਰਨ ਭਗਦੜ ਵਿਚ 20 ਲੋਕਾਂ ਦੀ ਮੌਤ ਹੋ ਗਈ।
13 ਅਕਤੂਬਰ, 2013: ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਦੇ ਰਤਨਾਗਿਰੀ ਮੰਦਰ ਵਿੱਚ ਨਵਰਾਤਰੀ ਤਿਉਹਾਰ ਦੌਰਾਨ ਭਗਦੜ ’ਚ 115 ਸ਼ਰਧਾਲੂਆਂ ਦੀ ਮੌਤ ਹੋ ਗਈ।
03 ਅਕਤੂਬਰ 2014: ਪਟਨਾ ਦੇ ਗਾਂਧੀ ਮੈਦਾਨ ‘ਚ ਦੁਸਹਿਰੇ ਦਾ ਤਿਉਹਾਰ ਮਨਾਏ ਜਾਣ ਤੋਂ ਬਾਅਦ ਮਚੀ ਭਗਦੜ ‘ਚ 32 ਲੋਕਾਂ ਦੀ ਮੌਤ ਹੋ ਗਈ।
14 ਜੁਲਾਈ 2015: ਆਂਧਰਾ ਪ੍ਰਦੇਸ਼ ਦੇ ਰਾਜਮੁੰਦਰੀ ਵਿੱਚ ਪੁਸ਼ਕਰਮ ਤਿਉਹਾਰ ਦੌਰਾਨ ਗੋਦਾਵਰੀ ਨਦੀ ਦੇ ਕੰਢੇ ਮਚੀ ਭਗਦੜ ਵਿੱਚ 27 ਲੋਕਾਂ ਦੀ ਮੌਤ।
01 ਜਨਵਰੀ, 2022: ਜੰਮੂ-ਕਸ਼ਮੀਰ ਵਿੱਚ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਮਚੀ ਭਗਦੜ ਵਿੱਚ 12 ਲੋਕਾਂ ਦੀ ਮੌਤ ਹੋ ਗਈ।
30 ਮਾਰਚ, 2023: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰਾਮ ਨੌਮੀ ਦੇ ਮੌਕੇ ਇੱਕ ਪ੍ਰਾਚੀਨ ਬਾਵੜੀ ‘ਤੇ ਸਥਾਪਤ ਪੱਥਰ ਦੀਆਂ ਸਲੈਬਾਂ ਟੁੱਟਣ ਕਾਰਨ ਭਗਦੜ ਮੱਚ ਗਈ। 36 ਲੋਕਾਂ ਦੀ ਮੌਤ ਹੋ ਗਈ।
ਅਤੇ ਹੁਣ 02 ਜੁਲਾਈ, 2024: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ਵਿੱਚ ਹੁਣ ਤੱਕ 121 ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ।
ਹਿੰਦੂਸਥਾਨ ਸਮਾਚਾਰ