Jammu to Amarnath Yatra News: 5725 ਸ਼ਰਧਾਲੂਆਂ ਦਾ ਛੇਵਾਂ ਜੱਥਾ ਅਮਰਨਾਥ ਗੁਫਾ ਦੀ ਤੀਰਥ ਯਾਤਰਾ ਲਈ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਬੁੱਧਵਾਰ ਸਵੇਰੇ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ।
ਬਮ ਬਮ ਭੋਲੇ ਦੇ ਨਾਅਰੇ ਲਗਾਉਂਦੇ ਹੋਏ ਸ਼ਰਧਾਲੂ ਅੱਜ ਸਵੇਰੇ 238 ਵਾਹਨਾਂ ਦੇ ਕਾਫਲੇ ਵਿੱਚ ਜੰਮੂ ਬੇਸ ਕੈਂਪ ਤੋਂ ਰਵਾਨਾ ਹੋਏ। ਘਾਟੀ ਲਈ ਰਵਾਨਾ ਹੋਏ 5725 ਸ਼ਰਧਾਲੂਆਂ ਵਿੱਚ 4481 ਪੁਰਸ਼, 1034 ਔਰਤਾਂ, 25 ਬੱਚੇ, 173 ਸਾਧੂ ਅਤੇ 12 ਸਾਧਵੀਆਂ (ਮਹਿਲਾ ਸੰਨਿਆਸੀ) ਸ਼ਾਮਲ ਸਨ। ਇਨ੍ਹਾਂ ਵਿੱਚੋਂ 2514 ਸ਼ਰਧਾਲੂ ਸਵੇਰੇ 3:25 ਵਜੇ ਬਾਲਟਾਲ ਲਈ ਰਵਾਨਾ ਹੋਏ ਅਤੇ 3211 ਸ਼ਰਧਾਲੂ ਸਵੇਰੇ 3:45 ਵਜੇ ਪਹਿਲਗਾਮ ਬੇਸ ਕੈਂਪ ਲਈ ਰਵਾਨਾ ਹੋਏ। ਇਹ ਸ਼ਰਧਾਲੂ ਅੱਜ ਸ਼ਾਮ ਤੱਕ ਆਪੋ-ਆਪਣੇ ਆਧਾਰ ਕੈਂਪ ਪਹੁੰਚ ਜਾਣਗੇ, ਜਿੱਥੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੀਰਵਾਰ ਸਵੇਰੇ ਪਵਿੱਤਰ ਗੁਫਾ ਲਈ ਰਵਾਨਾ ਹੋਣਗੇ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 2 ਜੁਲਾਈ ਤੱਕ 74,000 ਤੋਂ ਵੱਧ ਸ਼ਰਧਾਲੂਆਂ ਨੇ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ‘ਚ ਪੂਜਾ ਅਰਚਨਾ ਕੀਤੀ। ਇਹ ਯਾਤਰਾ 29 ਜੂਨ ਨੂੰ ਬਾਲਟਾਲ ਅਤੇ ਨੁਨਵਾਨ-ਪਹਿਲਗਾਮ ਤੋਂ ਸ਼ੁਰੂ ਹੋਈ ਸੀ। ਇਸਦੇ ਨਾਲ ਹੀ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਚਾਰ ਦਿਨਾਂ ਵਿੱਚ ਹਿਮਾਲਿਆ ਦੀ ਡੂੰਘਾਈ ਵਿੱਚ ਸਥਿਤ 3888 ਮੀਟਰ ਉੱਚੀ ਗੁਫਾ ਮੰਦਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਕੁੱਲ ਗਿਣਤੀ 74,696 ਹੋ ਗਈ ਹੈ।
52 ਦਿਨਾਂ ਦੀ ਅਮਰਨਾਥ ਜੀ ਯਾਤਰਾ ਇਸ ਸਾਲ 19 ਅਗਸਤ ਨੂੰ ਸਾਉਣ ਮਹੀਨੇ ਦੀ ਪੂਰਨਮਾਸ਼ੀ ਦੇ ਸ਼ੁਭ ਮੌਕੇ ‘ਤੇ ਸਮਾਪਤ ਹੋਵੇਗੀ, ਜੋ ਕਿ ਰੱਖੜੀ ਦੇ ਤਿਉਹਾਰ ਨਾਲ ਮੇਲ ਖਾਂਦੀ ਹੈ। ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਫਾ ਮੰਦਰ ‘ਚ ਮੱਥਾ ਟੇਕਿਆ ਸੀ।
ਹਿੰਦੂਸਥਾਨ ਸਮਾਚਾਰ