Parliament Session 2024: ਪ੍ਰਧਾਨ ਮੰਤਰੀ ਮੋਦੀ ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਦਾ ਜਵਾਬ ਦੇਂਦੇ ਹੋਏ ਪੀਐਮ ਨੇ ਬੰਗਾਲ ਵਿੱਚ ਇੱਕ ਮਹਿਲਾ ਦੀ ਕੁੱਟਮਾਰ ਉੱਤੇ ਵਿਰੋਧੀ ਧਿਰ ਦੀ ਚੁੱਪ ਉੱਤੇ ਸਵਾਲ ਚੁੱਕੇ।
ਪੀਐਮ ਮੋਦੀ ਨੇ ਕਿਹਾ ਕਿ “ਔਰਤਾਂ ‘ਤੇ ਅੱਤਿਆਚਾਰਾਂ ‘ਤੇ ਵਿਰੋਧੀ ਧਿਰ ਦਾ ਚੋਣਵਾਂ ਰਵੱਈਆ ਬਹੁਤ ਚਿੰਤਾਜਨਕ ਹੈ… ਮੈਂ ਸੋਸ਼ਲ ਮੀਡੀਆ ‘ਤੇ ਬੰਗਾਲ ਤੋਂ ਇੱਕ ਵੀਡੀਓ ਦੇਖੀ ਹੈ, ਜਿਸ ਵਿੱਚ ਇੱਕ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜੋ ਘਟਨਾ ਸੰਦੇਸ਼ਖਲੀ ‘ਚ ਵਾਪਰੀ ਸੀ…ਓਸ ਤੇ ਵੀ ਸੀਨੀਅਰ ਨੇਤਾਵਾਂ (ਵਿਰੋਧੀ) ਨੇ ਇੱਕ ਵੀ ਸ਼ਬਦ ਨਹੀਂ ਕਿਹਾ।….”
#WATCH | “The Opposition’s selective attitude on atrocities against women is very worrying…I have seen a video from Bengal on social media where a woman was being beaten…The incident which happened in Sandeshkhali….But even the senior leaders (of the opposition) have not… pic.twitter.com/iD26yzNo0g
— ANI (@ANI) July 3, 2024
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਕੱਲ੍ਹ ਯਾਨੀ ਮੰਗਲਵਾਰ ਨੂੰ ਲੋਕ ਸਭਾ ਵਿੱਚ ਲਗਭਗ ਢਾਈ ਘੰਟੇ ਤੱਕ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ।
ਲੋਕ ਸਭਾ ਵਿੱਚ ਪੀਐਮ ਮੋਦੀ ਨੇ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨੂੰ ਆੜੇ ਹੱਥੀਂ ਲਿਆ। ਪੀਐਮ ਮੋਦੀ ਨੇ ਕਾਂਗਰਸ ਨੂੰ ਪਰਜੀਵੀ ਪਾਰਟੀ ਤੱਕ ਕਿਹਾ।
ਰਾਹੁਲ ਦੇ ਬਿਆਨ ਤੇ ਪੀਐਮ ਮੋਦੀ ਨੇ ਘੇਰਿਆ
ਪ੍ਰਧਾਨ ਮੰਤਰੀ ਮੋਦੀ ਨੇ ਹਿੰਦੂਵਾਦ ‘ਤੇ ਦਿੱਤੇ ਬਿਆਨ ‘ਤੇ ਵੀ ਰਾਹੁਲ ਗਾਂਧੀ ਨੂੰ ਘੇਰਿਆ। ਪੀਐਮ ਮੋਦੀ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਕਿ ਹਿੰਦੂਆਂ ਨੂੰ ਦੋਸ਼ੀ ਠਹਿਰਾਉਣ ਲਈ ਝੂਠੀ ਸਾਜ਼ਿਸ਼ ਰਚੀ ਜਾ ਰਹੀ ਹੈ। ਪੀਐਮ ਨੇ ਕਿਹਾ ਕਿ ਸਦਨ ਵਿੱਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਉਹਨਾਂ ਕਿਹਾ ਕਿ ਦੇਵੀ-ਦੇਵਤਿਆਂ ਦੇ ਦਰਸ਼ਨ ਕੀਤੇ ਜਾਂਦੇ ਨੇ ਨਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਹੁਣ ਹਿੰਦੂ ਸਮਾਜ ਨੂੰ ਸੋਚਣਾ ਹੋਵੇਗਾ ਕਿ ਇਹ ਅਪਮਾਨ ਸੰਜੋਗ ਹੈ ਜਾਂ ਕਿਸੇ ਵੱਡੇ ਤਜਰਬੇ ਦੀ ਤਿਆਰੀ।
ਰਾਹੁਲ ਦਾ ਨਾਂਅ ਲਏ ਬਿਨਾਂ ਉਨ੍ਹਾਂ ਨੇ ਕਿਹਾ- ਦੇਸ਼ ਕਹਿ ਰਿਹਾ ਹੈ ‘ਤੁਸੀਂ ਇਹ ਨਹੀਂ ਕਰ ਸਕੋਗੇ’
ਰਾਹੁਲ ਗਾਂਧੀ ਦਾ ਨਾਂਅ ਲਏ ਬਗੈਰ ਪੀਐਮ ਮੋਦੀ ਨੇ ਉਨ੍ਹਾਂ ਨੂੰ ਬਾਲਕ ਬੁੱਧੀ ਕਿਹਾ। ਪੀਐਮ ਨੇ ਕਿਹਾ ਕਿ ਅਸੀਂ ਕੱਲ੍ਹ ਸਦਨ ਵਿੱਚ ਬਚਕਾਨਾ ਵਿਵਹਾਰ ਦੇਖਿਆ। ਇਹ ਬਾਲਕ ਮਨ ਦਾ ਵਿਰਲਾਪ ਹੈ। ਬੱਚਾ ਮਨ ਵਿੱਚ ਨਾ ਹੀ ਬੋਲਣ ਦਾ ਠਿਕਾਣਾ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਵਿਚ ਵਿਹਾਰ ਦੀ ਕੋਈ ਗੁੰਜਾਇਸ਼ ਹੁੰਦੀ ਹੈ। ਜਦੋਂ ਇਹ ਬਚਕਾਨਾ ਅਕਲ ਪੂਰੀ ਤਰ੍ਹਾਂ ਆਪਣੇ ਵੱਸੋਂ ਬਾਹਰ ਹੋ ਜਾਂਦੀ ਹੈ ਤਾਂ ਸਦਨ ਵਿਚ ਵੀ ਕਿਸੇ ਦੇ ਵੀ ਗਲੇ ਪੈ ਜਾਂਦੀ ਹੈ। ਜਦੋਂ ਇਨ੍ਹਾਂ ਬੱਚਿਆਂ ਦੀ ਬੁੱਧੀ ਆਪਣੀ ਸੀਮਾ ਗੁਆ ਬੈਠਦੀ ਹੈ ਤਾਂ ਉਹ ਸਦਨ ਵਿੱਚ ਵੀ ਬੈਠ ਕੇ ਅੱਖਾਂ ਮੀਚ ਲੈਂਦੇ ਹਨ। ਪੂਰੇ ਦੇਸ਼ ਨੇ ਉਨ੍ਹਾਂ ਦੀ ਸੱਚਾਈ ਨੂੰ ਸਮਝ ਲਿਆ ਹੈ। ਇਸੇ ਲਈ ਦੇਸ਼ ਅੱਜ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਇਹ ਉਨ੍ਹਾਂ ਲਈ ਸੰਭਵ ਨਹੀਂ ਹੋਵੇਗਾ।
ਹਿੰਦੂਸਥਾਨ ਸਮਾਚਾਰ