Hathras Tragedy: ਹਾਥਰਸ ਦੇ ਰੀਤਭਾਨਪੁਰ ਦੇ ਪੁਲਰਾਈ ਪਿੰਡ ‘ਚ ਸਤਸੰਗ ਦੌਰਾਨ ਮਚੀ ਭਗਦੜ ਕਾਰਨ ਹੁਣ ਤੱਕ 121 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪਿਆ ਜਾ ਰਿਹਾ ਹੈ। ਇਸ ਦੌਰਾਨ ਸੀਐਮ ਯੋਗੀ ਆਦਿਤਿਆਨਾਥ ਹਾਥਰਸ ਪੁੱਜੇ ਹਨ। ਸੀਐਮ ਯੋਗੀ ਹਾਥਰਸ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਹਾਦਸੇ ਵਿੱਚ ਜ਼ਖਮੀ ਲੋਕਾਂ ਨਾਲ ਮੁਲਾਕਾਤ ਕੀਤੀ।
#WATCH | Uttar Pradesh CM Yogi Adityanath meets and inquires about the health of the persons injured in the stampede incident, at Hathras government hospital pic.twitter.com/HW5u4q4ziv
— ANI (@ANI) July 3, 2024
ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਯੋਗੀ ਦੀ ਚੇਤਾਵਨੀ
ਹਾਥਰਸ ਕਾਂਡ ਨੂੰ ਲੈ ਕੇ ਰਾਜ ਦੇ ਮੁੱਖ ਮੰਤਰੀ ਸੀਐਮ ਯੋਗੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜੋ ਵੀ ਇਸ ਘਟਨਾ ਲਈ ਜ਼ਿੰਮੇਵਾਰ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਸ ਦਇਏ ਕਿ ਸੀਐਮ ਯੋਗੀ ਨੇ ਹਾਥਰਸ ਘਟਨਾ ਨੂੰ ਲੈ ਕੇ ਮੀਟਿੰਗ ਵੀ ਕੀਤੀ ਅਤੇ ਉਹ ਘਟਨਾ ਵਾਲੀ ਥਾਂ ‘ਤੇ ਭੇਜੇ ਗਏ ਤਿੰਨਾਂ ਮੰਤਰੀਆਂ, ਮੁੱਖ ਸਕੱਤਰ ਅਤੇ ਡੀਜੀਪੀ ਨਾਲ ਲਗਾਤਾਰ ਸੰਪਰਕ ਵਿੱਚ ਹਨ।
ਮੰਜਰ ਦੇਸ਼ ਦੇ ਕਾਂਸਟੇਬਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ
ਲਾਸ਼ਾਂ ਦੇ ਢੇਰ ਨੂੰ ਦੇਖ ਕੇ ਯੂਪੀ ਪੁਲਿਸ ਦੇ ਇੱਕ ਕਾਂਸਟੇਬਲ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਥਾਂਅ ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਇਸ ਸਤਿਸੰਗ ਦਾ ਆਯੋਜਨ ‘ਭੋਲੇ ਬਾਬਾ’ ਉਰਫ ਬਾਬਾ ਨਰਾਇਣ ਹਰੀ ਉਰਫ ਸਾਕਰ ਵਿਸ਼ਵ ਹਰੀ ਦੀ ਸੰਸਥਾ ਵੱਲੋਂ ਕੀਤਾ ਗਿਆ ਸੀ। ਬਾਬਾ ਹਾਦਸੇ ਦੇ ਬਾਅਦ ਤੋਂ ਫਰਾਰ ਹੈ। ਯੂਪੀ ਪੁਲਿਸ ਦੇਰ ਰਾਤ ਤੱਕ ਬਾਬੇ ਦੀ ਭਾਲ ਕਰਦੀ ਰਹੀ। ਪੁਲਿਸ ਨੇ ਮੈਨਪੁਰੀ ਜ਼ਿਲ੍ਹੇ ਦੇ ਰਾਮ ਕੁਟੀਰ ਚੈਰੀਟੇਬਲ ਟਰੱਸਟ ਵਿੱਚ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਨੇ ਸਤਿਸੰਗ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ‘ਤੇ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੀਏਸੀ ਦੇ 3 ਕਮਾਂਡੈਂਟ ਮੌਕੇ ‘ਤੇ ਪਹੁੰਚ ਗਏ ਹਨ।
ਹਾਦਸਾ ਕਿਵੇਂ ਵਾਪਰਿਆ ?
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਸਤਸੰਗ ਖਤਮ ਹੋਇਆ ਬਾਬਾ ਕਾਰ ‘ਚ ਬੈਠ ਕੇ ਜਾ ਰਿਹਾ ਸੀ। ਫਿਰ ਉਸ ਦੇ ਚਰਨ ਛੂਹਣ ਲਈ ਲੋਕਾਂ ਦੀ ਭੀੜ ਦੌੜ ਪਈ। ਕਿਹਾ ਇਹ ਵੀ ਜਾ ਰਿਹਾ ਹੈ। ਜਿੱਥੇ ਵੀ ਬਾਬੇ ਦੇ ਪੈਰ ਪਾਏ ਉੱਥੇ ਦੀ ਮਿੱਟੀ ਚੁੱਕਣ ਲਈ ਲੋਕਾਂ ਵਿੱਚ ਮੁਕਾਬਲਾ ਹੋ ਗਿਆ ।ਖੇਤਾਂ ਵਿੱਚ ਭਰੇ ਪਾਣੀ ਅਤੇ ਚਿੱਕੜ ਵਿੱਚ ਫੱਸ ਕੇ ਲੋਕ ਪੈਰ ਛੂਹਣ ਲਈ ਦੌੜੇ ਅਤੇ ਹੇਠਾਂ ਡਿੱਗ ਪਏ। ਜਿਸ ਤੋਂ ਬਾਅਦ ਲੋਕ ਇੱਕ ਤੋਂ ਬਾਅਦ ਇੱਕ ਡਿੱਗਣ ਲੱਗੇ।
ਭਾਰੀ ਭੀੜ ਹੋਣ ਦੇ ਬਾਵਜੂਦ ਕੋਈ ਸੁਰੱਖਿਆ ਪ੍ਰਬੰਧ ਨਹੀਂ
ਪ੍ਰਬੰਧਕਾਂ ਨੂੰ ਪਤਾ ਸੀ ਕਿ ਸਤਸੰਗ ਵਿੱਚ ਭਾਰੀ ਭੀੜ ਹੋਣ ਵਾਲੀ ਹੈ, ਫਿਰ ਵੀ ਉਨ੍ਹਾਂ ਨੇ ਲਾਪਰਵਾਹੀ ਨਾਲ ਕੰਮ ਕੀਤਾ। ਭੀੜ ਨੂੰ ਕਾਬੂ ਕਰਨ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਸਤਸੰਗ ਕੈਂਪਸ ਵਿੱਚ ਐਂਬੂਲੈਂਸ ਦਾ ਕੋਈ ਪ੍ਰਬੰਧ ਨਹੀਂ ਸੀ। ਐਂਟਰੀ-ਐਗਜ਼ਿਟ ਗੇਟ ਨਹੀਂ ਬਣਾਏ ਗਏ। ਕਹਿਣ ਦਾ ਮਤਲਬ ਹੈ ਕਿ ਸਤਸੰਗ ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਸਿਰਫ਼ ਪੰਡਾਲ ਬਣਾ ਕੇ ਕੀਤਾ ਜਾ ਰਿਹਾ ਸੀ।
ਹਿੰਦੂਸਥਾਨ ਸਮਾਚਾਰ