Global Market News: ਗਲੋਬਲ ਬਾਜ਼ਾਰ ਤੋਂ ਹੁਣ ਤੱਕ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਮਜ਼ਬੂਤ ਬਣਿਆ ਰਿਹਾ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਫਿਲਹਾਲ ਗਿਰਾਵਟ ‘ਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ‘ਚ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਖਰੀਦਦਾਰੀ ਰਹੀ। ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਉਤਸ਼ਾਹ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਮਜ਼ਬੂਤੀ ਨਾਲ ਬੰਦ ਹੋਣ ‘ਚ ਸਫਲ ਰਹੇ। ਐੱਸਐਂਡਪੀ 500 ਇੰਡੈਕਸ 0.27 ਫੀਸਦੀ ਮਜ਼ਬੂਤੀ ਨਾਲ 5,475.09 ਅੰਕ ਦੇ ਪੱਧਰ ‘ਤੇ, ਨੈਸਡੈਕ ਨੇ 146.70 ਅੰਕ ਜਾਂ 0.83 ਫੀਸਦੀ ਮਜ਼ਬੂਤੀ ਨਾਲ 17,879.30 ਅੰਕਾਂ ਦੇ ਪੱਧਰ ‘ਤੇ ਆਖਰੀ ਸੈਸ਼ਨ ਦਾ ਕਾਰੋਬਾਰ ਖਤਮ ਕੀਤਾ। ਉੱਥੇ ਹੀ ਡਾਓ ਜੌਂਸ ਫਿਊਚਰਜ਼ ਫਿਲਹਾਲ 0.16 ਫੀਸਦੀ ਦੀ ਗਿਰਾਵਟ ਦੇ ਨਾਲ 39,106.79 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ‘ਚ ਵੀ ਪਿਛਲੇ ਸੈਸ਼ਨ ਦੌਰਾਨ ਤੇਜ਼ੀ ਰਹੀ। ਐੱਫ.ਟੀ.ਐੱਸ.ਈ. ਇੰਡੈਕਸ 0.03 ਫੀਸਦੀ ਮਜ਼ਬੂਤੀ ਨਾਲ 8,166.76 ‘ਤੇ ਬੰਦ ਹੋਇਆ। ਸੀਏਸੀ ਸੂਚਕਾਂਕ 1.09 ਫੀਸਦੀ ਦੀ ਛਾਲ ਮਾਰ ਕੇ 7,561.13 ਅੰਕਾਂ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.30 ਫੀਸਦੀ ਦੀ ਮਜ਼ਬੂਤੀ ਨਾਲ 18,290.66 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ਨਿਫਟੀ 0.08 ਫੀਸਦੀ ਦੀ ਕਮਜ਼ੋਰੀ ਦੇ ਨਾਲ 24,185.50 ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 154.56 ਅੰਕ ਜਾਂ 0.67 ਫੀਸਦੀ ਡਿੱਗ ਕੇ 22,904.01 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.89 ਫੀਸਦੀ ਡਿੱਗ ਕੇ 2,779.43 ਅੰਕਾਂ ਦੇ ਪੱਧਰ ‘ਤੇ ਅਤੇ ਸੈੱਟ ਕੰਪੋਜ਼ਿਟ ਸੂਚਕਾਂਕ 0.68 ਫੀਸਦੀ ਡਿੱਗ ਕੇ 1,290.53 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਦੂਜੇ ਪਾਸੇ ਨਿਕੇਈ ਇੰਡੈਕਸ 252.80 ਅੰਕ ਜਾਂ 0.64 ਫੀਸਦੀ ਮਜ਼ਬੂਤੀ ਨਾਲ 39,883.86 ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.48 ਫੀਸਦੀ ਮਜ਼ਬੂਤੀ ਨਾਲ 3,354.58 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 100.89 ਅੰਕ ਜਾਂ 0.57 ਫੀਸਦੀ ਮਜ਼ਬੂਤੀ ਨਾਲ 17,819.50 ਅੰਕਾਂ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਸੂਚਕਾਂਕ 0.14 ਫੀਸਦੀ ਮਜ਼ਬੂਤੀ ਨਾਲ 7,149.88 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.04 ਫੀਸਦੀ ਮਜ਼ਬੂਤੀ ਨਾਲ 2,995.78 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ