18th Parliament Session 2024: ਸੰਸਦ ਵਿੱਚ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਦੀ ਗੂੰਜ ਵੀ ਸੁਣਾਈ ਦਿੱਤੀ। ਲੋਕ ਸਭਾ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, “ਈਵੀਐੱਮ ’ਤੇ ਮੈਨੂੰ ਕੱਲ੍ਹ ਵੀ ਭਰੋਸਾ ਨਹੀਂ ਸੀ ਅਤੇ ਅੱਜ ਵੀ ਨਹੀਂ ਹੈ। ਮੈਂ 80 ਵਿੱਚੋਂ 80 ਸੀਟਾਂ ਜਿੱਤ ਜਾਵਾਂਗਾ ਤਾਂ ਵੀ ਭਰੋਸਾ ਨਹੀਂ ਹੈ।ਈਵੀਐੱਮ ਦਾ ਮੁੱਦਾ ਖ਼ਤਮ ਨਹੀਂ ਹੋਇਆ ਹੈ।”
ਉਨ੍ਹਾਂ ਨੇ ਨੀਟ ਲੀਕ ਮੁੱਦੇ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ “ਪੇਪਰ ਲੀਕ ਕਿਉਂ ਹੋ ਰਹੇ ਹਨ? ਸੱਚ ਤਾਂ ਇਹ ਹੈ ਕਿ ਸਰਕਾਰ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਕਿ ਉਸਨੂੰ ਨੌਜਵਾਨਾਂ ਨੂੰ ਨੌਕਰੀਆਂ ਨਾ ਦੇਣੀਆਂ ਪੈਣ।” ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੋਈਆਂ ਆਮ ਚੋਣਾਂ ‘ਚ ਅਖਿਲੇਸ਼ ਦੀ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਹਿੰਦੂਸਥਾਨ ਸਮਾਚਾਰ