Parliament Session 2024: 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ 7ਵਾਂ ਦਿਨ ਹੈ। ਇਹ ਸੈਸ਼ਨ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਅਤੇ ਹੁਣ ਸਦਨ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਤੇ ਚਰਚਾ ਕੀਤੀ।
ਸੈਸ਼ਨ ਦੇ ਚਲਦੇ ਬੰਸੁਰੀ ਸਵਰਾਜ ਨੇ ਨਿਯਮ 115 ਤਹਿਤ ਲੋਕ ਸਭਾ ਵਿੱਚ ਰਾਹੁਲ ਗਾਂਧੀ ਖ਼ਿਲਾਫ਼ ਨੋਟਿਸ ਦਿੱਤਾ ।
ਅਖਿਲੇਸ਼ ਯਾਦਵ ਨੇ ਲੋਕ ਸਭਾ ‘ਚ ਧੰਨਵਾਦ ਮਤੇ ‘ਤੇ ਚਰਚਾ ‘ਚ ਬੋਲਦਿਆਂ ਕਈ ਮੁੱਦਿਆਂ ‘ਤੇ ਕੇਂਦਰ ਸਰਕਾਰ ਨੂੰ ਘੇਰਿਆ। ਇਸ ਵਿੱਚ ਅਗਨੀਵੀਰ ਯੋਜਨਾ, ਈਵੀਐਮ ਅਤੇ ਭਾਜਪਾ ਦੀ ਰਾਜਨੀਤੀ ਦਾ ਮੁੱਦਾ ਚੁੱਕਿਆ ਗਿਆ।
ਦੱਸ ਦੇਈਏ ਕਿ ਸੋਮਵਾਰ ਦੇਰ ਰਾਤ ਤੱਕ ਇਸ ‘ਤੇ ਚਰਚਾ ਚੱਲਦੀ ਰਹੀ। ਅੱਜ ਹੇਠਲੇ ਸਦਨ ਯਾਨੀ ਲੋਕ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦੇ ਭਾਸ਼ਣ ਨਾਲ ਸਬੰਧਤ ਧੰਨਵਾਦ ਮਤੇ ‘ਤੇ ਆਪਣੇ ਵਿਚਾਰ ਪੇਸ਼ ਕਰਨਗੇ। ਪੀਐਮ ਮੋਦੀ ਸ਼ਾਮ ਕਰੀਬ 4 ਵਜੇ ਸਦਨ ਵਿੱਚ ਬੋਲਣਗੇ। ਪ੍ਰਧਾਨ ਮੰਤਰੀ ਸਦਨ ‘ਚ ਕੀ ਕਹਿਣ ਵਾਲੇ ਹਨ, ਇਸ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਸਰਕਾਰ ‘ਤੇ ਲਗਾਏ ਗਏ ਦੋਸ਼ਾਂ ਦਾ ਜਵਾਬ ਪੀਐਮ ਮੋਦੀ ਦੇ ਸਕਦੇ ਹਨ। ਦੂਜੇ ਪਾਸੇ ਰਾਜ ਸਭਾ ਦੀ ਕਾਰਵਾਈ ਵਿਰੋਧੀ ਧਿਰ ਵੱਲੋਂ ਜੈ ਸੰਵਿਧਾਨ ਦੇ ਨਾਅਰਿਆਂ ਨਾਲ ਸ਼ਪਰੂ ਹੋਈ।
ਹਿੰਦੂਸਥਾਨ ਸਮਾਚਾਰ