Amarnath Yatra Pilgrims News: ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਚੌਥਾ ਜੱਥਾ ਜੰਮੂ ਤੋਂ ਸੋਮਵਾਰ ਸਵੇਰੇ ਸੁਰੱਖਿਆ ਕਾਫਲੇ ਨਾਲ ਘਾਟੀ ਲਈ ਰਵਾਨਾ ਹੋਇਆ। ਐਤਵਾਰ ਰਾਤ ਤੱਕ 28,000 ਤੋਂ ਵੱਧ ਸ਼ਰਧਾਲੂ 3,880 ਮੀਟਰ ਉੱਚੇ ਗੁਫਾ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ।
6,461 ਸ਼ਰਧਾਲੂਆਂ ਦਾ ਚੌਥਾ ਜੱਥਾ 265 ਵਾਹਨਾਂ ਵਿੱਚ ਸਵੇਰੇ 3.15 ਵਜੇ ਬਾਲਟਾਲ ਅਤੇ ਪਾਲਗਾਮ ਬੇਸ ਕੈਂਪਾਂ ਲਈ ਰਵਾਨਾ ਹੋਇਆ ਅਤੇ ਉਨ੍ਹਾਂ ਨੂੰ ਸੁਰੱਖਿਆ ਵਾਹਨਾਂ ਵੱਲੋਂ ਸੁਰੱਖਿਅਤ ਪ੍ਰਦਾਨ ਕੀਤੀ ਗਈ। ਇਨ੍ਹਾਂ ਵਿਚੋਂ 4,140 ਸ਼ਰਧਾਲੂਆਂ ਨੇ ਆਪਣੀ ਯਾਤਰਾ ਲਈ 48 ਕਿਲੋਮੀਟਰ ਲੰਬੇ ਰਵਾਇਤੀ ਪਹਿਲਗਾਮ ਮਾਰਗ ਨੂੰ ਚੁਣਿਆ ਜਦੋਂ ਕਿ 2,321 ਸ਼ਰਧਾਲੂਆਂ ਨੇ ਛੋਟਾ ਪਰ ਖੜ੍ਹੀ ਚੜ੍ਹਾਈ ਵਾਲਾ 14 ਕਿਲੋਮੀਟਰ ਲੰਬਾ ਬਾਲਟਾਲ ਮਾਰਗ ਚੁਣਿਆ।
ਇਸ ਦੇ ਨਾਲ ਹੀ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੱਲੋਂ 28 ਜੂਨ ਨੂੰ ਪਹਿਲੇ ਜੱਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ, ਜੰਮੂ ਦੇ ਅਧਾਰ ਕੈਂਪ ਤੋਂ ਕੁੱਲ 19,564 ਸ਼ਰਧਾਲੂ ਘਾਟੀ ਲਈ ਰਵਾਨਾ ਹੋ ਚੁੱਕੇ ਹਨ। 52 ਦਿਨਾਂ ਦੀ ਯਾਤਰਾ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਸਮਾਪਤ ਹੋਵੇਗੀ।
ਹਿੰਦੂਸਥਾਨ ਸਮਾਚਾਰ