New Delhi: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੱਦਾਖ ਤ੍ਰਾਸਦੀ ‘ਚ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ।
ਕਾਂਗਰਸ ਪ੍ਰਧਾਨ ਖੜਗੇ ਨੇ ਅੱਜ ਸ਼ਨਿਚਰਵਾਰ, 29 ਜੂਨ ਨੂੰ ਸੋਸ਼ਲ ਮੀਡੀਆ ‘ਤੇ ਐਕਸ ’ਤੇ ਸੋਗ ਜ਼ਾਹਰ ਕਰਦੇ ਹੋਏ ਕਿਹਾ, ”ਲੱਦਾਖ ‘ਚ ਨਦੀ ਨੂੰ ਟੀ-72 ਟੈਂਕ ਨਾਲ ਪਾਰ ਕਰਦੇ ਸਮੇਂ ਇੱਕ ਜੇਸੀਓ ਸਮੇਤ 5 ਭਾਰਤੀ ਫੌਜ ਦੇ ਬਹਾਦਰਾਂ ਦੀ ਜਾਨ ਜਾਣ ‘ਤੇ ਬਹੁਤ ਦੁਖੀ ਹਾਂ। ਇਸ ਦੁਖਦਾਈ ਤ੍ਰਾਸਦੀ ਦਾ ਸ਼ਿਕਾਰ ਹੋਏ ਫੌਜੀ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਦਿਲੀ ਹਮਦਰਦੀ ਹੈ।” ਖੜਗੇ ਨੇ ਅੱਗੇ ਕਿਹਾ, “ਦੁਖ ਦੀ ਇਸ ਘੜੀ ਵਿੱਚ, ਰਾਸ਼ਟਰ ਸਾਡੇ ਬਹਾਦਰ ਸੈਨਿਕਾਂ ਦੀ ਮਿਸਾਲੀ ਸੇਵਾ ਨੂੰ ਸਲਾਮ ਕਰਨ ਲਈ ਇੱਕਠੇ ਖੜ੍ਹਾ ਹੈ।”
ਹਿੰਦੂਸਥਾਨ ਸਮਾਚਾਰ