ICC Men T20 World Cup 2024 Final News: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਆਈਸੀਸੀ ਟੀ20 ਵਿਸ਼ਵ ਕੱਪ ਫਾਈਨਲ ਲਈ ਸ਼ੁੱਕਰਵਾਰ ਰਾਤ ਨੂੰ ਮੈਚ ਅਧਿਕਾਰੀਆਂ ਦਾ ਐਲਾਨ ਕਰ ਦਿੱਤਾ ਹੈ। ਕ੍ਰਿਸਟੋਫਰ ਗੈਫਨੀ ਅਤੇ ਰਿਚਰਡ ਇਲਿੰਗਵਰਥ ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਟੀ-20 ਵਿਸ਼ਵ ਕੱਪ 2024 ਫਾਈਨਲ ਮੈਚ ਵਿੱਚ ਮੈਦਾਨੀ ਅੰਪਾਇਰ ਹੋਣਗੇ।
ਦੱਖਣੀ ਅਫਰੀਕਾ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਪਹੁੰਚਿਆ ਅਤੇ ਭਾਰਤ ਨੇ ਗੁਆਨਾ ਵਿੱਚ ਹੋਏ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ।
ਫਾਈਨਲ ਮੈਚ ’ਚ ਰਿਚਰਡ ਕੇਟਲਬੋਰੋ ਟੀਵੀ ਅੰਪਾਇਰ ਹੋਣਗੇ ਅਤੇ ਚੌਥੇ ਅੰਪਾਇਰ ਰੋਡਨੀ ਟਕਰ ਹੋਣਗੇ, ਜਦਕਿ ਰਿਚੀ ਰਿਚਰਡਸਨ ਮੈਚ ਰੈਫਰੀ ਹੋਣਗੇ। ਇਹ ਮੈਚ 2010 ਦੇ ਫਾਈਨਲ ਤੋਂ ਬਾਅਦ ਦੂਜੀ ਵਾਰ ਫਾਈਨਲ ਦੀ ਮੇਜ਼ਬਾਨੀ ਕਰਨ ਵਾਲੇ ਬਾਰਬਾਡੋਸ ਦੇ ਬ੍ਰਿਜਟਾਊਨ ਦੇ ਕੇਨਸਿੰਗਟਨ ਓਵਲ ਵਿੱਚ ਖੇਡਿਆ ਜਾਵੇਗਾ। ਮੈਚ 29 ਜੂਨ ਸ਼ਨੀਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ।
ਆਈਸੀਸੀ ਟੀ-20 ਵਿਸ਼ਵ ਕੱਪ ਫਾਈਨਲ ਲਈ ਮੈਚ ਅਧਿਕਾਰੀ-
ਰੈਫਰੀ: ਰਿਚੀ ਰਿਚਰਡਸਨ
ਆਨ-ਫੀਲਡ ਅੰਪਾਇਰ: ਕ੍ਰਿਸਟੋਫਰ ਗੈਫਨੀ ਅਤੇ ਰਿਚਰਡ ਇਲਿੰਗਵਰਥ
ਟੀਵੀ ਅੰਪਾਇਰ: ਰਿਚਰਡ ਕੇਟਲਬੋਰੋ
ਚੌਥਾ ਅੰਪਾਇਰ: ਰੋਡਨੀ ਟਕਰ
ਹਿੰਦੂਸਥਾਨ ਸਮਾਚਾਰ