New Delhi: ਘਰੇਲੂ ਸ਼ੇਅਰ ਬਾਜ਼ਾਰ ‘ਚ ਰਿਕਾਰਡ ਤੋੜ ਤੇਜ਼ੀ ਅੱਜ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਅੱਜ ਇਕ ਵਾਰ ਫਿਰ ਸ਼ੇਅਰ ਬਾਜ਼ਾਰ ਨੇ ਆਲ ਟਾਈਮ ਹਾਈ ਓਪਨਿੰਗ ਦਾ ਨਵਾਂ ਰਿਕਾਰਡ ਬਣਾ ਕੇ ਕਾਰੋਬਾਰ ਸ਼ੁਰੂ ਕੀਤਾ ਅਤੇ ਥੋੜ੍ਹੇ ਸਮੇਂ ਵਿਚ ਹੀ ਇਹ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਣ ਵਿਚ ਸਫਲ ਰਿਹਾ। ਹਾਲਾਂਕਿ ਮੁਨਾਫਾ ਬੁੱਕ ਕਰਨ ਲਈ ਵਿਕਰੀ ਕਾਰਨ ਬਾਜ਼ਾਰ ‘ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਇਸਦੇ ਬਾਵਜੂਦ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਹਰੇ ਰੰਗ ‘ਚ ਕਾਰੋਬਾਰ ਕਰਦੇ ਰਹੇ। ਫਿਲਹਾਲ ਕਾਰੋਬਾਰ ਦੌਰਾਨ ਸੈਂਸੈਕਸ 294.69 (0.37 ਫੀਸਦੀ) ਮਜ਼ਬੂਤੀ ਨਾਲ 79,537.87 ਅੰਕ ਦੇ ਪੱਧਰ ’ਤੇ ਅਤੇ ਨਿਫਟੀ 105.30 (0.44 ਫੀਸਦੀ) ਦੀ ਮਜ਼ਬੂਤੀ ਨਾਲ 24,149.80 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਪਹਿਲੇ ਇੱਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ਵਿੱਚੋਂ ਡਾਕਟਰ ਰੈੱਡੀਜ਼ ਲੈਬਾਰਟਰੀਜ਼, ਐਸਬੀਆਈ ਲਾਈਫ਼ ਇੰਸ਼ੋਰੈਂਸ, ਸਟੇਟ ਬੈਂਕ ਆਫ਼ ਇੰਡੀਆ, ਐਨਟੀਪੀਸੀ ਅਤੇ
ਓਐਨਜੀਸੀ ਦੇ ਸ਼ੇਅਰ 2.53 ਤੋਂ 1.59 ਫ਼ੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਇੰਡਸਇੰਡ ਬੈਂਕ, ਗ੍ਰਾਸਿਮ ਇੰਡਸਟਰੀਜ਼, ਅਡਾਨੀ ਪੋਰਟਸ, ਬੀਪੀਸੀਐਲ ਅਤੇ ਐਚਸੀਐਲ ਟੈਕਨਾਲੋਜੀ ਦੇ ਸ਼ੇਅਰ 1.36 ਫੀਸਦੀ ਤੋਂ 0.68 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 19 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 11 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 31 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 19 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐਸਈ ਸੈਂਸੈਕਸ ਅੱਜ 214.40 ਅੰਕਾਂ ਦੀ ਛਲਾਂਗ ਲਗਾ ਕੇ 79,457.58 ਅੰਕਾਂ ‘ਤੇ ਖੁੱਲ੍ਹਿਆ, ਜਿਸ ਨਾਲ ਲਗਾਤਾਰ ਚੌਥੇ ਦਿਨ ਸਰਵਕਾਲੀ ਉੱਚ ਪੱਧਰ ਦਾ ਨਵਾਂ ਰਿਕਾਰਡ ਬਣ ਗਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਖਰੀਦਦਾਰੀ ਦੇ ਸਮਰਥਨ ਕਾਰਨ ਸਵੇਰੇ 10 ਵਜੇ ਦੇ ਆਸ-ਪਾਸ ਇਹ ਸੂਚਕਾਂਕ 430 ਅੰਕਾਂ ਤੋਂ ਵੱਧ ਵਧਿਆ ਅਤੇ 79,671.58 ਅੰਕਾਂ ਦੇ ਉੱਚਤਮ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ, ਇਸ ਤੋਂ ਬਾਅਦ ਮੁਨਾਫਾ ਬੁੱਕ ਹੋਣ ਕਰਕੇ ਇਸਦੀ ਚਾਲ ’ਚ ਗਿਰਾਵਟ ਵੀ ਦਰਜ ਕੀਤੀ ਗਈ।
ਸੈਂਸੈਕਸ ਦੀ ਤਰ੍ਹਾਂ, ਐਨਐਸਈ ਦੇ ਨਿਫਟੀ ਨੇ ਵੀ ਅੱਜ 41.40 ਅੰਕਾਂ ਦੀ ਮਜ਼ਬੂਤੀ ਨਾਲ 24,085.90 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ, ਜਿਸ ਨਾਲ ਸਭ ਤੋਂ ਉੱਚੀ ਸ਼ੁਰੂਆਤੀ ਰਿਕਾਰਡ ਬਣਾ ਗਿਆ। ਬਾਜ਼ਾਰ ਖੁੱਲ੍ਹਦੇ ਹੀ ਖਰੀਦਦਾਰੀ ਦੇ ਸਮਰਥਨ ਕਾਰਨ, ਇਹ ਸੂਚਕਾਂਕ ਲਗਭਗ 130 ਅੰਕਾਂ ਦੀ ਛਾਲ ਮਾਰ ਕੇ 24,174 ਅੰਕਾਂ ‘ਤੇ ਪਹੁੰਚਣ ਵਿਚ ਸਫਲ ਰਿਹਾ, ਜਿਸ ਨਾਲ ਲਗਾਤਾਰ ਚੌਥੇ ਦਿਨ ਸਭ ਤੋਂ ਉੱਚਾ ਰਿਕਾਰਡ ਬਣ ਗਿਆ। ਹਾਲਾਂਕਿ ਇਸ ਤੋਂ ਬਾਅਦ ਬਿਕਵਾਲੀ ਦੇ ਮਾਮੂਲੀ ਦਬਾਅ ਕਾਰਨ ਹਲਕੀ ਗਿਰਾਵਟ ਦਰਜ ਕੀਤੀ ਗਈ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 568.93 ਅੰਕ ਜਾਂ 0.72 ਫੀਸਦੀ ਮਜ਼ਬੂਤੀ ਨਾਲ 79,243.18 ਦੇ ਪੱਧਰ ‘ਤੇ ਅਤੇ ਨਿਫਟੀ 175.70 ਅੰਕ ਜਾਂ 0.74 ਫੀਸਦੀ ਮਜ਼ਬੂਤੀ 24,044.50 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ