IND vs ENG: ਭਾਰਤ ਨੇ ਵੀਰਵਾਰ ਨੂੰ ਗੁਆਨਾ ‘ਚ ਮੀਂਹ ਨਾਲ ਪ੍ਰਭਾਵਿਤ ਦੂਜੇ ਸੈਮੀਫਾਈਨਲ ‘ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਕੇ ਟੀ-20 ਕ੍ਰਿਕਟ ਵਿਸ਼ਵ ਕੱਪ 2024 ਦੇ ਫਾਈਨਲ ‘ਚ ਪ੍ਰਵੇਸ਼ ਕੀਤਾ। ਹੁਣ ਖਿਤਾਬੀ ਮੁਕਾਬਲੇ ਵਿੱਚ ਟੀਮ ਇੰਡੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਭਾਰਤੀ ਟੀਮ ਤੀਜੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ।
ਇਸ ਜਿੱਤ ਦੇ ਨਾਲ ਹੀ ਭਾਰਤ ਨੇ 2022 ਵਿੱਚ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਇੰਗਲੈਂਡ ਤੋਂ ਮਿਲੀ 10 ਵਿਕਟਾਂ ਦੀ ਹਾਰ ਦਾ ਬਦਲਾ ਵੀ ਲੈ ਲਿਆ। ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਖਰਾਬ ਫਾਰਮ ‘ਚ ਚੱਲ ਰਹੇ ਵਿਰਾਟ ਕੋਹਲੀ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ ਜੋ ਓਪਨਰ ਦੇ ਤੌਰ ‘ਤੇ ਲਗਾਤਾਰ ਅਸਫਲ ਹੋ ਰਹੇ ਹਨ। ਉਨ੍ਹਾਂ ਨੇ ਵਿਰਾਟ ਦਾ ਜ਼ੋਰਦਾਰ ਸਮਰਥਨ ਕੀਤਾ ਹੈ।
ਮੈਚ ਤੋਂ ਬਾਅਦ ਜਦੋਂ ਪ੍ਰੈਜ਼ੈਂਟਰ ਨੇ ਵਿਰਾਟ ਦੀ ਫਾਰਮ ‘ਤੇ ਸਵਾਲ ਪੁੱਛਿਆ ਤਾਂ ਕਪਤਾਨ ਰੋਹਿਤ ਨੇ ਕਿਹਾ- ਕੋਹਲੀ ਕੁਆਲਿਟੀ ਦੇ ਖਿਡਾਰੀ ਹਨ। ਕੋਈ ਵੀ ਖਿਡਾਰੀ ਇਸ ਪੜਾਅ ਵਿੱਚੋਂ ਲੰਘ ਸਕਦਾ ਹੈ। ਅਸੀਂ ਉਸਦੀ ਕਲਾਸ ਨੂੰ ਸਮਝਦੇ ਹਾਂ। ਫਾਰਮ ਕਦੇ ਵੀ ਸਮੱਸਿਆ ਨਹੀਂ ਰਹੀ. ਜਦੋਂ ਤੁਸੀਂ 15 ਸਾਲ ਕ੍ਰਿਕਟ ਖੇਡਿਆ ਹੋਵੇ ਤਾਂ ਫਾਰਮ ਕਦੇ ਵੀ ਕੋਈ ਮੁੱਦਾ ਨਹੀਂ ਹੁੰਦਾ।
ਹਿੰਦੂਸਥਾਨ ਸਮਾਚਾਰ