Delhi Rains: ਦਿੱਲੀ-ਐਨਸੀਆਰ ਵਿੱਚ ਸ਼ੁਕਰਵਾਰ ਸਵੇਰ ਤੋਂ ਹੋ ਜੋਰਦਾਰ ਮੀਂਹ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਮੌਸਮ ਵਿਭਾਗ ਦੀ ਮੱਨਿਏ ਤਾੰ ਅੱਜ ਪੂਰਾ ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 3 ਜੁਲਾਈ ਤੱਕ ਮੀਂਹ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਉਥੇ ਹੀ ਸ਼ਨੀਵਾਰ ਨੂੰ ਬਾਰਿਸ਼ ਦਾ ਆਰੇਂਜ ਅਲਰਟ ਹੈ। ਅਜਿਹੇ ‘ਚ ਹਫਤੇ ਦੇ ਅਖੀਰ ‘ਚ ਮੀਂਹ ਪੈਣ ਕਾਰਨ ਤਾਪਮਾਨ 34 ਤੋਂ 33 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਵਿੱਚ ਦਿੱਲੀ ਵਿੱਚ ਮਾਨਸੂਨ ਦੇ ਦਸਤਕ ਦੇਣ ਦੀ ਸੰਭਾਵਨਾ ਜਤਾਈ ਹੈ।
#WATCH | Waterlogging around Kartavya Path in Delhi after incessant heavy rainfall in the city overnight. pic.twitter.com/76fPXE4vr3
— ANI (@ANI) June 28, 2024
ਦਸ ਦਇਏ ਕਿ ਭਾਰੀ ਵਰਖਾ ਕਾਰਨ ਲੋਕ ਵਾਹਨਾਂ ਸਮੇਤ ਫਸੇ ਹੋਏ ਹਨ। ਕਈ ਥਾਵਾਂ ‘ਤੇ ਕਾਰਾਂ ਪਾਣੀ ‘ਚ ਡੁੱਬੀਆਂ ਨਜ਼ਰ ਆ ਰਹੀਆਂ ਹਨ। ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਦਿੱਲੀ ‘ਚ ਕਈ ਥਾਵਾਂ ‘ਤੇ ਟ੍ਰੈਫਿਕ ਜਾਮ ਲੱਗ ਗਿਆ ਹੈ। ਵਰਖਾ ਕਾਰਨ ਆਈਟੀਓ ਵਿਖੇ ਟ੍ਰੈਫਿਕ ਜਾਮ ਹੈ। ਆਈਟੀਓ ‘ਤੇ ਹਰ ਪਾਸੇ ਪਾਣੀ ਹੀ ਪਾਣੀ ਹੈ। ਮਿੰਟੋ ਪੁਲ ‘ਤੇ ਵੀ ਪਾਣੀ ਭਰ ਗਿਆ ਹੈ। ਸਫਦਰਜੰਗ ਵਿੱਚ 2:30 ਵਜੇ ਤੋਂ ਸਵੇਰੇ 5:30 ਵਜੇ ਤੱਕ 148.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
#WATCH | Delhi: Commuters exiting Saket Metro Station face inconvenience as the surrounding area gets waterlogged due to incessant heavy rainfall. pic.twitter.com/L0dwi9xLoW
— ANI (@ANI) June 28, 2024
ਦੂਜੇ ਪਾਸੇ ਦਿੱਲੀ ਏਅਰਪੋਰਟ ਦੇ ਟਰਮੀਨਲ-1 ‘ਤੇ ਛੱਤ ਡਿੱਗ ਗਈ ਹੈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।
#WATCH | Heavy overnight rainfall leaves several parts of Delhi waterlogged. Visuals from Terminal-1 of Delhi airport pic.twitter.com/R2kQhJTAZA
— ANI (@ANI) June 28, 2024
ਹਿੰਦੂਸਥਾਨ ਸਮਾਚਾਰ