Mumbai: ਦੇਸ਼-ਦੁਨੀਆਂ ਦੇ ਇਤਿਹਾਸ ਵਿੱਚ 28 ਜੂਨ ਦਾ ਦਿਨ ਕਈ ਅਹਿਮ ਕਾਰਨਾਂ ਕਰਕੇ ਦਰਜ ਹੈ। ਉਂਝ ਭਾਰਤ ਦੇ ਸਿਆਸੀ ਇਤਿਹਾਸ ਵਿੱਚ ਜੂਨ ਦਾ ਪੂਰਾ ਮਹੀਨਾ ਐਮਰਜੈਂਸੀ ਲਈ ਸਦੀਆਂ ਤੱਕ ਯਾਦ ਕੀਤਾ ਜਾਵੇਗਾ। 25 ਜੂਨ, 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਐਮਰਜੈਂਸੀ ਦੇ ਐਲਾਨ ਦੇ ਦੋ ਦਿਨਾਂ ਦੇ ਅੰਦਰ, ਸਿਆਸੀ ਵਿਰੋਧੀਆਂ ਅਤੇ ਅੰਦੋਲਨਕਾਰੀਆਂ ਦੀਆਂ ਗਤੀਵਿਧੀਆਂ ‘ਤੇ ਤਾਂ ਪਹਿਰਾ ਹੀ ਬਿਠਾ ਦਿੱਤਾ ਗਿਆ ਸੀ। ਅਗਲੇ ਦਿਨ, ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈਿਆ ਜਦੋਂ ਸਰਕਾਰ ਨੇ ਪ੍ਰੈਸ ‘ਤੇ ਪਾਬੰਦੀਆਂ ਲਗਾ ਦਿੱਤੀਆਂ।
ਹਾਲਾਤ ਇਹ ਸਨ ਕਿ ਅਖ਼ਬਾਰਾਂ ਵਿੱਚ ਛਪਣ ਵਾਲੀਆਂ ਖ਼ਬਰਾਂ ਨੂੰ ਸੈਂਸਰ ਕੀਤਾ ਜਾਣਾ ਸ਼ੁਰੂ ਹੋ ਗਿਆ ਅਤੇ ਅਖ਼ਬਾਰ ਛਾਪਣ ਤੋਂ ਪਹਿਲਾਂ ਸਰਕਾਰ ਤੋਂ ਇਜਾਜ਼ਤ ਲੈਣ ਦੀ ਬੰਦਿਸ਼ ਲਗਾ ਦਿੱਤੀ ਗਈ। ਐਮਰਜੈਂਸੀ ਦੌਰਾਨ 3801 ਅਖ਼ਬਾਰਾਂ ਦੇ ਡਿਕਲੇਰੇਸ਼ਨ ਜ਼ਬਤ ਕਰ ਲਏ ਗਏ। 327 ਪੱਤਰਕਾਰਾਂ ਨੂੰ ਮੀਸਾ ’ਚ ਬੰਦ ਕਰ ਦਿੱਤਾ ਗਿਆ ਅਤੇ 290 ਅਖ਼ਬਾਰਾਂ ਵਿੱਚ ਇਸ਼ਤਿਹਾਰ ਬੰਦ ਕਰ ਦਿੱਤੇ ਗਏ।
ਹਿੰਦੂਸਥਾਨ ਸਮਾਚਾਰ