Chandrayaan-4 News: ਭਾਰਤੀ ਪੁਲਾੜ ਏਜੰਸੀ ਇਸਰੋ ਦੇ ਮੁਖੀ ਸੋਮਨਾਥ ਨੇ ਭਾਰਤ ਦੇ ਚੰਦਰਯਾਨ-4 ਮਿਸ਼ਨ ਦੀ ਤਿਆਰੀ ਅਤੇ ਰਵਾਨਗੀ ਬਾਰੇ ਤਾਜ਼ਾ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਪੁਲਾੜ ਯਾਨ ਦੇ ਵੱਖ-ਵੱਖ ਹਿੱਸਿਆਂ ਨੂੰ ਦੋ ਲਾਂਚਰਾਂ ਤੋਂ ਧਰਤੀ ਦੇ ਪੰਧ ਵਿੱਚ ਭੇਜਿਆ ਜਾਵੇਗਾ। ਇਸ ਤੋਂ ਬਾਅਦ ਚੰਦਰਮਾ ਵੱਲ ਪੁਲਾੜ ਯਾਨ ਭੇਜਣ ਤੋਂ ਪਹਿਲਾਂ ਇਨ੍ਹਾਂ ਨੂੰ ਆਪਸ ਵਿਚ ਜੋੜਿਆ ਜਾਵੇਗਾ।
ਚੰਦਰਯਾਨ-4 ਬਹੁਤ ਭਾਰੀ ਹੋਵੇਗਾ
ਇਸਰੋ ਮੁਖੀ ਦਾ ਕਹਿਣਾ ਹੈ ਕਿ ਚੰਦਰਯਾਨ-4 ਦਾ ਵਜ਼ਨ ਬਹੁਤ ਜ਼ਿਆਦਾ ਹੋਣ ਵਾਲਾ ਹੈ। ਇਹ ਵਜ਼ਨ ਇੰਨਾ ਜ਼ਿਆਦਾ ਹੋਵੇਗਾ ਕਿ ਇਸਰੋ ਕੋਲ ਮੌਜੂਦ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਨਾਲ ਇਸ ਨੂੰ ਇਕ ਵਾਰ
ਵਿਚ ਭੇਜਣਾ ਆਸਾਨ ਨਹੀਂ ਹੋਵੇਗਾ।
ਚੰਦਰਯਾਨ ਦੇ ਕੁਝ ਹਿੱਸਿਆਂ ਨੂੰ ਪੁਲਾੜ ਵਿੱਚ ਜੋੜਿਆ ਜਾਵੇਗਾ
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਅਤੇ ਇਸੀ ਤਰਹ ਪਹਿਲਾਂ ਦੇ ਸਾਰੇ ਪੁਲਾੜ ਉੱਦਮਾਂ ਦਾ ਨਿਰਮਾਂ ਪੁਲਾੜ ਯਾਨ ਦੇ ਵੱਖਰੇ ਹਿੱਸਿਆਂ ਨੂੰ ਇਕੱਠਾ ਕਰਕੇ ਹੋਇਆ ਹੈ। ਫਿਰ ਵੀ, ਇਹ ਦੁਨੀਆ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਕਿ ਜਦੋਂ ਇੱਕ ਪੁਲਾੜ ਯਾਨ ਨੂੰ ਵੱਖ-ਵੱਖ ਹਿੱਸਿਆਂ ਵਿੱਚ ਲਾਂਚ ਕੀਤਾ ਜਾਵੇਗਾ ਅਤੇ ਫਿਰ ਪੁਲਾੜ ਵਿੱਚ ਇਕੱਠਾ ਜੋੜਿਆ ਜਾਵੇਗਾ।
ਚੰਦਰਯਾਨ-4 ਚੰਦਰਮਾ ਤੋਂ ਨਮੂਨੇ ਲਿਆਏਗਾ
ਚੰਦਰਯਾਨ-4 ਇਸਰੋ ਦਾ ਅਭਿਲਾਸ਼ੀ ਮਿਸ਼ਨ ਹੈ। ਇਸ ਮਿਸ਼ਨ ਦਾ ਉਦੇਸ਼ ਚੰਦਰਮਾ ਤੋਂ ਧਰਤੀ ‘ਤੇ ਇਸ ਦੀ ਸਤ੍ਹਾ ਦੇ ਨਮੂਨੇ ਲਿਆਉਣਾ ਹੈ। ਮਿਸ਼ਨ ਲਈ ਰਾਕੇਟ ਨੂੰ ਇੱਕੋ ਵਾਰ ਲਾਂਚ ਨਹੀਂ ਕੀਤਾ ਜਾਵੇਗਾ।
ਇਸਰੋ ਦੇ ਰਿਹਾ ਤਿਆਰੀਆਂ ਨੂੰ ਅੰਤਿਮ ਰੂਪ
ਖਬਰਾਂ ਮੁਤਾਬਕ ਦਿੱਲੀ ‘ਚ ਇਕ ਸਮਾਗਮ ਦੌਰਾਨ ਸੋਮਨਾਥ ਨੇ ਕਿਹਾ, ‘ਅਸੀਂ ਚੰਦਰਯਾਨ-4 ‘ਚ ਕਿਹੜੇ-ਕਿਹੜੇ ਪੁਰਜ਼ੇ ਅਤੇ ਉਪਕਰਨ ਹੋਣਗੇ, ਇਸ ਦਾ ਬਲੂਪ੍ਰਿੰਟ ਤਿਆਰ ਕੀਤਾ ਹੈ… ਅਸੀਂ ਇਹ ਵੀ ਸੋਚਿਆ ਹੈ ਕਿ ਚੰਦਰਮਾ ਦੀ ਸਤ੍ਹਾ ਤੋਂ ਨਮੂਨੇ ਕਿਵੇਂ ਲਿਆਂਦੇ ਜਾਣਗੇ।