Srinagar: ਬਾਰਾਮੂਲਾ ਵਿੱਚ, ਪੁਲਿਸ ਨੇ ਸਥਾਨਕ ਅਦਾਲਤ ਦੇ ਕੁਰਕੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪਾਕਿਸਤਾਨ ਦੇ ਇਸ਼ਾਰੇ ’ਤੇ ਅੱਤਵਾਦ ਫੈਲਾਉਣ ਵਾਲੇ ਪੰਜ ਮੁਲਜ਼ਮਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ (ਨੌਂ ਕਨਾਲ ਜ਼ਮੀਨ) ਜ਼ਬਤ ਕਰ ਲਈ ਹੈ।
ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਜਿਨ੍ਹਾਂ ਪੰਜਾਂ ਅੱਤਵਾਦੀਆਂ ਖਿਲਾਫ ਕਾਰਵਾਈ ਕੀਤੀ ਹੈ, ਉਨ੍ਹਾਂ ‘ਚ ਬਸ਼ੀਰ ਅਹਿਮਦ ਗਨੀ ਪੁੱਤਰ ਅਹਿਮਦ ਵਾਸੀ ਤਿਲਗਾਮ, ਮਹਿਰਾਜ ਉਦ ਦੀਨ ਲੋਨ ਪੁੱਤਰ ਫਤਾ ਮੁਹੰਮਦ ਵਾਸੀ ਖਰਗਾਮ, ਗੁਲਾਮ ਮੁਹੰਮਦ ਯਾਟੂ ਪੁੱਤਰ ਅਹਿਮਦ ਵਾਸੀ ਤਿਲਗਾਮ, ਅਬ ਰਹਿਮਾਨ ਭੱਟ ਪੁੱਤਰ ਮੁਹੰਮਦ ਸੁਭਾਨ ਵਾਸੀ ਵਾਨੀਗਾਮ ਪਾਈਨ ਅਤੇ ਅਬ ਰਾਸ਼ਿਦ ਲੋਨ ਪੁੱਤਰ ਮੋਹੀਉਦੀਨ ਵਾਸੀ ਸਤਰੇਸੀਰਨ ਸ਼ਾਮਲ ਹਨ। ਇਹ ਕਾਰਵਾਈ ਸੀਆਰਪੀਸੀ ਦੀਆਂ ਧਾਰਾਵਾਂ ਤਹਿਤ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਪੁਲਿਸ ਨੇ ਅੱਤਵਾਦੀ ਸੰਚਾਲਕਾਂ ਦੀ ਜਾਇਦਾਦ ਦੀ ਪਛਾਣ ਕੀਤੀ ਸੀ।
ਹਿੰਦੂਸਥਾਨ ਸਮਾਚਾਰ