Ludhiana Rain News: ਲੁਧਿਆਣਾ ’ਚ ਵੀਰਵਾਰ ਨੂੰ ਤੜਕੇ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸ਼ਹਿਰ ਦੀ ਰਫਤਾਰ ਰੁਕ ਗਈ ਹੈ। ਅੱਜ ਪਹਿਲੀ ਬਰਸਾਤ ਨੇ ਨਗਰ ਨਿਗਮ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਜ਼ਿਆਦਾਤਰ ਇਲਾਕਿਆਂ ਵਿਚ ਪਾਣੀ ਭਰਿਆ ਹੋਇਆ ਹੈ ਅਤੇ ਹੁਣ ਤੱਕ ਬਾਜ਼ਾਰ ਵੀ ਖੁੱਲ੍ਹੇ ਨਹੀਂ ਹਨ। ਹਾਲਾਂਕਿ ਨਗਰ ਨਿਗਮ ਅਧਿਕਾਰੀਆਂ ਵਲੋਂ ਬਰਸਾਤ ਤੋਂ ਪਹਿਲਾਂ ਢੁਕਵੇਂ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਸਨ ਪਰ ਇਹ ਦਾਅਵੇ ਹਾਲ ਦੀ ਘੜੀ ਖੋਖਲੇ ਹੀ ਸਾਬਤ ਹੋਏ ਹਨ। ਬੁੱਢੇ ਨਾਲੇ ਵਿਚ ਵੀ ਪਾਣੀ ਓਵਰਫਲੋਅ ਨਾਲ ਚੱਲ ਰਿਹਾ ਹੈ। ਕਈ ਥਾਵਾਂ ਉਤੇ ਪਾਣੀ ਪੈਣ ਕਾਰਨ ਲੋਕਾਂ ਦੇ ਵਾਹਨ ਖਰਾਬ ਹੋ ਗਏ ਹਨ।
ਹਿੰਦੂਸਥਾਨ ਸਮਾਚਾਰ