T20 World Cup 2024-IND/Guyana: ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਖੇਡੇ ਜਾਣ ਵਾਲੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਮੈਚ ’ਤੇ ਮੀਂਹ ਦਾ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ। ਸ਼ਹਿਰ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੈਚ ਰੱਦ ਹੋਣ ਦਾ ਖਦਸ਼ਾ ਹੈ। ਜੇਕਰ ਮੈਚ ਰੱਦ ਹੁੰਦਾ ਹੈ, ਤਾਂ ਭਾਰਤ ਸੁਪਰ ਅੱਠ ਪੂਲ ਵਿੱਚ ਇੰਗਲੈਂਡ ਤੋਂ ਉੱਪਰ ਰਹਿਣ ਕਰਕੇ ਫਾਈਨਲ ਵਿੱਚ ਪਹੁੰਚ ਜਾਵੇਗਾ। ਭਾਰਤ ਗਰੁੱਪ 1 ‘ਚ ਸਿਖਰ ‘ਤੇ ਰਿਹਾ ਸੀ, ਜਦਕਿ ਇੰਗਲੈਂਡ ਗਰੁੱਪ 2 ‘ਚ ਦੱਖਣੀ ਅਫਰੀਕਾ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ ਸੀ।
ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਪਹਿਲੇ ਸੈਮੀਫਾਈਨਲ ਦੇ ਉਲਟ, ਦੂਜੇ ਸੈਮੀਫਾਈਨਲ ਵਿੱਚ ਕੋਈ ਰਾਖਵਾਂ ਦਿਨ ਨਹੀਂ ਹੈ। ਇਸ ਮੈਚ ਅਤੇ ਬਾਰਬਾਡੋਸ (ਸ਼ਨੀਵਾਰ ਨੂੰ) ਵਿੱਚ ਹੋਣ ਵਾਲੇ ਫਾਈਨਲ ਦੇ ਵਿੱਚ ਥੋੜ੍ਹੇ ਸਮੇਂ ਦੇ ਕਾਰਨ, ਇੱਕ ਰਿਜ਼ਰਵ ਦਿਨ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ, ਵੀਰਵਾਰ ਨੂੰ ਖੇਡਣ ਦਾ ਸਮਾਂ ਵਧਾਉਣ ਲਈ ਵਾਧੂ 250 ਮਿੰਟ ਵਰਤੇ ਜਾ ਸਕਦੇ ਹਨ। ਸੈਮੀਫਾਈਨਲ ਅਤੇ ਫਾਈਨਲ ਦੀ ਹਰ ਪਾਰੀ ’ਚ ਨਤੀਜੇ ਦੇ ਲਈ 10 ਓਵਰਾਂ ਦੀ ਖੇਡ ਹੋਣੀ ਚਾਹੀਦੀ ਹੈ। ਟੂਰਨਾਮੈਂਟ ਦੇ ਸ਼ੁਰੂਆਤੀ ਪੜਾਅ ਵਿੱਚ, ਘੱਟੋ-ਘੱਟ ਕਟ-ਆਫ ਪੰਜ ਓਵਰਾਂ ਦਾ ਸੀ।
ਹਿੰਦੂਸਥਾਨ ਸਮਾਚਾਰ