New Delhi: ਭਾਰਤੀ ਲਿਬਰਲ ਪਾਰਟੀ (BLP) ਦੇ ਪ੍ਰਧਾਨ ਡਾ. ਮੁਨੀਸ਼ ਕੁਮਾਰ ਰਾਏਜ਼ਾਦਾ ਨੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੀ ਲੋਕ ਸਭਾ ਵਿੱਚ ਜੈ ਫਲਸਤੀਨ (ਫਲਸਤੀਨ ਜ਼ਿੰਦਾਬਾਦ) ਦਾ ਨਾਅਰਾ ਲਗਾਉਣ ਲਈ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਓਵੈਸੀ ਦੀ ਸਹੁੰ ਰੱਦ ਕਰਨ ਦੀ ਮੰਗ ਕੀਤੀ ਹੈ।
ਡਾਕਟਰ ਰਾਏਜ਼ਾਦਾ ਨੇ ਅੱਜ ਜਾਰੀ ਰਿਲੀਜ਼ ਵਿੱਚ ਕਿਹਾ ਹੈ ਕਿ ਓਵੈਸੀ ਨੇ ਲੋਕ ਸਭਾ ਵਿੱਚ ਸਹੁੰ ਚੁੱਕਣ ਦੀ ਪਰੰਪਰਾ ਨੂੰ ਤੋੜਿਆ ਹੈ। ਪਾਰਲੀਮੈਂਟ ਵਿੱਚ ਜੈ ਭਾਰਤ ਦੇ ਨਾਅਰੇ ਨੂੰ ਛੱਡ ਕੇ ਜੈ ਫਲਸਤੀਨ ਦਾ ਨਾਅਰਾ ਲਗਾਉਣਾ ਖਤਰਨਾਕ ਰੁਝਾਨ ਦੀ ਸ਼ੁਰੂਆਤ ਵਾਂਗ ਹੈ। ਓਵੈਸੀ ਦੀ ਦੇਸ਼ਭਗਤੀ ‘ਤੇ ਹੁਣ ਸ਼ੱਕ ਹੋਣਾ ਸੁਭਾਵਿਕ ਹੈ ਕਿ ਉਨ੍ਹਾਂ ਨੇ ਸੰਸਦ ‘ਚ ਵਿਦੇਸ਼ੀ ਰਾਸ਼ਟਰੀ ਪ੍ਰਤੀ ਨਿਸ਼ਠਾ ਦਿਖਾਈ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਲਿਬਰਲ ਪਾਰਟੀ ਦਾ ਮੰਨਣਾ ਹੈ ਕਿ ਓਵੈਸੀ ਨੂੰ ਇਸਦੇ ਲਈ ਸੰਸਦ ਦੇ ਹੇਠਲੇ ਸਦਨ ਤੋਂ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਡਾ. ਰਾਏਜ਼ਾਦਾ ਨੇ ਕਿਹਾ ਕਿ ਏਆਈਐਮਆਈਐਮ ਮੁਖੀ ਨੂੰ ਭਾਰਤੀ ਸੰਸਦ ਵਿੱਚ ਫਲਸਤੀਨ ਦੇ ਮੁੱਦੇ ਉਠਾਉਣ ਦਾ ਕੋਈ ਅਧਿਕਾਰ ਨਹੀਂ ਹੈ। ਅੱਤਵਾਦੀ ਪ੍ਰਚਾਰ ਦਾ ਸਮਰਥਨ ਕਰਨਾ ਅਤੇ ਸਦਨ ਦੀ ਪਵਿੱਤਰਤਾ ਦੀ ਉਲੰਘਣਾ ਕਰਨਾ ਸਜ਼ਾਯੋਗ ਹੈ। ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਹਿੰਦੂਸਥਾਨ ਸਮਾਚਾਰ