Mohali: ਐਚ ਐਮ ਵੈਲਫੇਅਰ ਐਸੋਸੀਏਸ਼ਨ ਫੇਜ਼ 4 ਮੁਹਾਲੀ ਦਾ ਇੱਕ ਵਫਦ ਨਗਰ ਨਿਗਮ ਦੀ ਕਮਿਸ਼ਨਰ ਡਾ. ਨਵਜੋਤ ਕੌਰ ਨੂੰ ਮਿਲਿਆ ਅਤੇ ਉਹਨਾਂ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਦੀ ਲੋੜੀਂਦੀ ਨਿਕਾਸੀ ਨਾ ਹੋਣ ਕਾਰਨ ਫੇਜ਼ 4 ਦੇ ਮਕਾਨਾਂ ਵਿੱਚ ਹਰ ਸਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋਣ ਦੀ ਸਮੱਸਿਆ ਤੋੱ ਜਾਣੂ ਕਰਵਾਇਆ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਖਦੀਪ ਸਿੰਘ ਨਿਆਂ ਸ਼ਹਿਰ ਨੇ ਕਮਿਸ਼ਨਰ ਨੂੰ ਦੱਸਿਆ ਕਿ ਬਰਸਾਤ ਦਾ ਪਾਣੀ ਹਰ ਸਾਲ ਉਹਨਾਂ ਦੇ ਘਰਾਂ ਵਿੱਚ ਵੜ ਕੇ ਘਰੇਲੂ ਸਮਾਨ ਜਿਵੇੱ ਬੈਡ, ਸੋਫੇ, ਫਰਿੱਜ, ਕੂਲਰ ਤੇ ਕਪੜਿਆਂ ਆਦਿ ਦੀ ਬਰਬਾਦੀ ਕਰ ਦਿੰਦਾ ਹੈ। ਸੰਸਥਾ ਦੇ ਚੇਅਰਮੈਨ ਅਤੇ ਗਮਾਡਾ ਦੇ ਰਿਟਾ. ਐਕਸੀਅਨ ਐਨ ਐਸ ਕਲਸੀ ਚੇਅਰਮੈਨ ਨੇ ਕਮਿਸ਼ਨਰ ਨੂੰ ਬਰਸਾਤੀ ਪਾਣੀ ਨੂੰ ਘਰਾਂ ਵਿੱਚ ਵੜਨ ਤੋੱ ਰੋਕਣ ਲਈ ਆਪਣੇ ਵਲੋੱ ਤਿਆਰ ਕੀਤੀਆਂ ਡਰਾਇੰਗਾਂ ਵਿਖਾਈਆਂ ਅਤੇ ਆਪਣੇ ਸੁਝਾਅ ਦਿੱਤੇ। ਵਫਦ ਵਿੱਚ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਈਸ਼ ਕੁਮਾਰ ਅਤੇ ਕਾਨੂੰਨੀ ਸਲਾਹਕਾਰ ਧੀਰਜ ਕੌਸ਼ਲ ਵੀ ਸ਼ਾਮਿਲ ਸਨ। ਆਗੂਆਂ ਨੇ ਦੱਸਿਆ ਕਿ ਕਮਿਸ਼ਨਰ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਬਰਸਾਤੀ ਪਾਣੀ ਦੀ ਰੋਕਥਾਮ ਦਾ ਪੱਕਾ ਹਲ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ