Ghar Wapsi: ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ‘ਚ ਇੱਕ ਘਰ ਵਾਪਸੀ ਦਾ ਮਮਾਲਾ ਸਾਹਮਣ ਆਇਆ ਹੈ। ਇਥੋਂ ਦੇ ਰਹਿਣ ਵਾਲੇ ਇੱਕ ਮੁਸਲਿਮ ਪਰਿਵਾਰ ਵੱਲੋਂ ਇਸਲਾਮ ਧਰਮ ਤਿਆਗ ਕੇ ਸਨਾਤਨ ਝਰਮ ਅਪਨਾ ਕੇ ਘਰ ਵਾਪਸੀ ਕੀਤੀ। ਇਹ ਮਾਮਲਾ ਸੀਤਾਪੁਰ ਜ਼ਿਲੇ ‘ਚ ਸਥਿਤ ਰਾਜਪੁਰ ਕਯੋਟਾਨਾ ਦਾ ਹੈ। ਇੱਥੇ ਰਹਿਣ ਵਾਲਾ ਲਾਲ ਮੁਹੰਮਦ ਨੇ ਆਪਣੀ ਪਤਨੀ ਗੁਲਸ਼ਨ, ਪੁੱਤਰ ਸਮੀਰ ਅਤੇ ਸ਼ਾਨ ਮੁਹੰਮਦ ਨਾਲ ਅਧਿਕਾਰਤ ਤੌਰ ‘ਤੇ ਘਰ ਵਾਪਸੀ ਕੀਤੀ।
ਲਾਲ ਮੁਹੰਮਦ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਪਿੰਡ ਵਿੱਚ ਹੋਣ ਵਾਲੇ ਕਥਾ, ਭਾਗਵਤ ਅਤੇ ਕੀਰਤਨਾਂ ਵਿੱਚ ਜਾਂਦਾ ਸੀ। ਅੱਗੇ ਉਸਨੇਂ ਕਿਹਾ ਕਿ ਉਹਨਾਂ ਦਾ ਝੁਕਾਅ ਸਨਾਤਨ ਧਰਮ ਵੱਲ ਹੋ ਗਿਆ। ਇਸ ਤੋਂ ਬਾਅਦ ਉਹਨਾਂ ‘ਘਰ ਵਾਪਸੀ’ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ “ਜਦੋਂ ਸਾਡੇ ਭਾਈਚਾਰੇ (ਮੁਸਲਮਾਨਾਂ) ਨੂੰ ਇਸ ਬਾਰੇ ਪਤਾ ਲੱਗਾ ਤਾਂ ਸਾਰਿਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਸਾਨੂੰ ਧਮਕੀਆਂ ਦਿੱਤੀਆਂ। ਅਸੀਂ ਰੀਸਾ ਬਲਾਕ ਦੇ ਹਿੰਦੂ ਸੰਗਠਨਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸਾਰੀ ਘਟਨਾ ਦੱਸੀ”।
ਇਸ ਤੋਂ ਬਾਅਦ ਹਿੰਦੂ ਸੰਗਠਨਾਂ ਦੀ ਮਦਦ ਨਾਲ ਉਹਨਾਂ ਨੇ ਹਿੰਦੂ ਪਰੰਪਰਾਵਾਂ ਦੇ ਤਹਿਤ ਸਨਾਤਨ ਧਰਮ ਵਿੱਚ ਘਰ ਵਾਪਸੀ ਕੀਤੀ। ਘਰ ਵਾਪਸੀ ਤੋਂ ਬਾਅਦ ਲਾਲ ਮੁਹੰਮਦ ਨੇ ਆਪਣਾ ਨਾਂਅ ਬਦਲ ਕੇ ਰਾਮਲਾਲ ਰੱਖ ਲਿਆ। ਉਸ ਦੀ ਪਤਨੀ ਦਾ ਨਾਂਅ ਗੁਲਸ਼ਨ ਤੋਂ ਬਦਲ ਕੇ ਆਰਤੀ ਦੇਵੀ ਹੋ ਗਿਆ ਹੈ, ਜਦੋਂ ਕਿ ਉਸ ਦੇ ਪੁੱਤਰ ਦਾ ਨਾਂ ਸ਼ਾਨ ਮੁਹੰਮਦ ਤੋਂ ਬਦਲ ਕੇ ਸ਼ਸ਼ੀਕਾਂਤ ਅਤੇ ਜਾਨ ਮੁਹੰਮਦ ਉਰਫ ਸਮੀਰ ਤੋਂ ਲਵਕੁਸ਼ ਹੋ ਗਿਆ ਹੈ।
ਹਿੰਦੂਸਥਾਨ ਸਮਾਚਾਰ