Khanna: ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਦੀ ਦੂਸਰੀ ਕਿਤਾਬ ਦਿਲ ਦਹਿਲੀਜ਼ ਦਾ ਲੋਕ ਅਰਪਣ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ (ਆਰੀਆ ਸਕੂਲ) ਖੰਨਾ ਦੀ ਲਾਇਬ੍ਰੇਰੀ ਵਿੱਚ ਹੋਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਾਇਰ ਤਰਸੇਮ ਸਾਹਿਤ ਅਕਾਦਮੀ ਇਨਾਮ ਜੇਤੂ ਅਤੇ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਬਲਵਿੰਦਰ ਗਰੇਵਾਲ ਢਾਹਾਂ ਪੁਰਸਕਾਰ ਜੇਤੂ ਨੇ ਕੀਤੀ। ਗੁਰਮੀਤ ਬਾਵਾ ਸਟੇਟ ਐਵਾਰਡੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਕਿਤਾਬ ਤੇ ਪਰਚਾ ਜਗਜੀਤ ਸਿੰਘ ਸੇਖੋਂ ਸਟੇਟ ਐਵਾਰਡੀ ਨੇ ਪੜ੍ਹਿਆ। ਇਸ ਤੋਂ ਬਾਦ ਵਿਚਾਰ ਚਰਚਾ ਵਿੱਚ ਸਾਹਿਤ ਜਗਤ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ।
ਪ੍ਰਿੰਸੀਪਲ ਨਵਤੇਜ ਸ਼ਰਮਾ, ਲੋਕਨਾਥ ਸ਼ਰਮਾ, ਕਹਾਣੀਕਾਰ ਜਤਿੰਦਰ ਹਾਂਸ ਢਾਹਾਂ ਪੁਰਸਕਾਰ ਜੇਤੂ, ਸੁਖਵਿੰਦਰ ਕੌਰ, ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਬਚਿੱਤਰ ਸਿੰਘ, ਸਨੇਹਇੰਦਰ ਮਿਲੂ, ਪਰਮਜੀਤ ਸਿੰਘ, ਪ੍ਰਿੰਸੀਪਲ ਕੇ. ਕੇ. ਸ਼ਰਮਾ, ਪ੍ਰਿੰਸੀਪਲ ਦਲਜੀਤ ਸਿੰਘ, ਪ੍ਰਿੰਸੀਪਲ ਇੰਦਰਜੀਤ ਸਿੰਘ, ਪ੍ਰਿੰਸੀਪਲ ਦਿਨੇਸ਼ ਗੌਤਮ, ਇਤਿਹਾਸਕਾਰ ਗੁਲਜ਼ਾਰ ਮੁਹੰਮਦ ਨੇ ਹਿੱਸਾ ਲਿਆ ਅਤੇ ਕਵਿੱਤਰੀ ਰਣਜੀਤ ਕੌਰ ਸਵੀ ਨੇ ਮਾਂ ਧੀ ਦੇ ਰਿਸ਼ਤੇ ਸੰਬੰਧੀ ਨਜ਼ਮ ਸੁਣਾਈ। ਸ਼ਾਇਰ ਤਰਸੇਮ ਅਤੇ ਬਲਵਿੰਦਰ ਗਰੇਵਾਲ ਨੇ ਕਿਤਾਬ ਦੀ ਚੰਗੀ ਪੁਣਛਾਣ ਕੀਤੀ ਅਤੇ ਇਸ ਸ਼ਾਨਦਾਰ ਕਿਤਾਬ ਲਈ ਪ੍ਰਿੰਸੀਪਲ ਰਾਣਾ ਨੂੰ ਵਧਾਈ ਦਿੱਤੀ। ਸਟੇਟ ਐਵਾਰਡੀ ਗੁਰਮੀਤ ਬਾਵਾ ਨੇ ਸਟੇਜ ਸਕੱਤਰ ਦੇ ਫਰਜ ਬਾਖੂਬੀ ਨਿਭਾਏ। ਅੰਤ ’ਚ ਪ੍ਰਿੰਸੀਪਲ ਰਾਣਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸ਼ਾਇਰ ਤਰਸੇਮ ਅਤੇ ਬਲਵਿੰਦਰ ਗਰੇਵਾਲ ਦਾ ਮਾਂ ਬੋਲੀ ਲਿਖੀਆਂ ਲੋਈਆਂ ਨਾਲ ਸਨਮਾਨ ਕੀਤਾ ਗਿਆ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਖੰਨਾ ਅਤੇ ਸੁਪਨ ਸਾਜ਼ ਖੰਨਾ ਦੀ ਸਰਪ੍ਰਸਤੀ ਹੇਠ ਇਹ ਸਮਾਗਮ ਕਾਮਯਾਬੀ ਅਤੇ ਸ਼ਾਨ ਨਾਲ ਸੰਪਨ ਹੋਇਆ।
ਹਿੰਦੂਸਥਾਨ ਸਮਾਚਾਰ