Sensex-Nifty News: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਲਾਲ ਨਿਸ਼ਾਨ ‘ਤੇ ਖੁੱਲ੍ਹਿਆ। ਫਿਲਹਾਲ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 66.69 ਅੰਕ ਜਾਂ 0.086 ਫੀਸਦੀ ਦੀ ਗਿਰਾਵਟ ਨਾਲ 77,143.21 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 27.35 ਅੰਕ ਜਾਂ 0.12 ਫੀਸਦੀ ਦੀ ਗਿਰਾਵਟ ਦੇ ਨਾਲ 23,473.75 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਇਸ ਦੌਰਾਨ ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 26 ਸ਼ੇਅਰਾਂ ’ਚ ਗਿਰਾਵਟ ਅਤੇ 4 ਸ਼ੇਅਰਾਂ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ 21 ਜੂਨ ਨੂੰ ਕਾਰੋਬਾਰ ਦੇ ਅੰਤ ‘ਚ ਸੈਂਸੈਕਸ 269 ਅੰਕਾਂ ਦੀ ਗਿਰਾਵਟ ਨਾਲ 77,209 ‘ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫਟੀ 65 ਅੰਕਾਂ ਦੀ ਗਿਰਾਵਟ ਨਾਲ 23,501 ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ