Patna: NEET-UG 2024 ਵਿੱਚ ਪੇਪਰ ਲੀਕ ਸਮੇਤ ਹੋਰ ਬੇਨਿਯਮੀਆਂ ਦੀ ਜਾਂਚ ਲਈ CBI ਨੇ ਤੁਰੰਤ ਕਾਰਵਾਈ ਕਰਦੇ ਹੋਏ ਐਤਵਾਰ ਸ਼ਾਮ ਨੂੰ ਪਟਨਾ ਪਹੁੰਚੀ। ਦਸ ਦਇਏ ਕਿ ਸ਼ਨੀਵਾਰ ਰਾਤ ਨੂੰ ਕੇਂਦਰ ਸਰਕਾਰ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ। ਐਤਵਾਰ ਨੂੰ CBI ਨੇ ਮਾਮਲਾ ਦਰਜ ਕਰ ਜਾਂਚ ਲਈ ਦੋ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਟੀਮ ਨੇ ਬਿਹਾਰ ਦੇ ਈਓਯੂ ਨਾਲ ਸੰਪਰਕ ਕੀਤਾ। ਈਓਯੂ ਤੋਂ ਨੀਟ ਪੇਪਰ ਲੀਕ ਨਾਲ ਸਬੰਧਤ ਦਸਤਾਵੇਜ਼ ਅਤੇ ਹੁਣ ਤੱਕ ਹੋਈ ਜਾਂਚ ਰਿਪੋਰਟ ਮੰਗੀ ਗਈ। CBI ਦੀ ਟੀਮ ਸਾਰੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਆਪਣੀ ਕਾਰਵਾਈ ਸ਼ੁਰੂ ਕਰੇਗੀ।
ਇਸ ਤੋਂ ਪਹਿਲਾਂ CBI ਵੱਲੋਂ ਜਾਰੀ ਜਾਣਕਾਰੀ ਅਨੁਸਾਰ CBI ਨੇ ਭਾਰਤ ਸਰਕਾਰ ਦੇ ਉੱਚ ਸਿੱਖਿਆ ਨਿਰਦੇਸ਼ਕ ਦੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਨੀਟ ਪ੍ਰੀਖਿਆ ਵਿੱਚ ਬੇਨਿਯਮੀਆਂ ਨਾਲ ਸਬੰਧਤ ਇੱਕ ਅਪਰਾਧਿਕ ਕੇਸ ਦਰਜ ਕੀਤਾ ਹੈ। 5 ਮਈ 2024 ਨੂੰ ਨੀਟ (ਯੂਜੀ) 2024 ਦੀ ਪ੍ਰੀਖਿਆ NTA ਵਲੋਂ 571 ਸ਼ਹਿਰਾਂ ਦੇ 4,750 ਕੇਂਦਰਾਂ ‘ਤੇ ਕਰਵਾਈ ਗਈ ਸੀ। ਜਿਸ ਵਿੱਚ 23 ਲੱਖ ਤੋਂ ਵੱਧ ਉਮੀਦਵਾਰ ਸ਼ਾਮਲ ਹੋਏ ਸਨ।
ਐੱਫ.ਆਈ.ਆਰ. (FIR) ਵਿੱਚ ਕਿਹਾ ਗਿਆ ਹੈ ਕਿ ਨੀਟ (ਯੂਜੀ) 2024 ਦੀ ਪ੍ਰੀਖਿਆ ਦੇ ਆਯੋਜਨ ਦੌਰਾਨ ਕੁਝ ਰਾਜਾਂ ਵਿੱਚ ਕੁਝ ਵੱਖ-ਵੱਖ ਘਟਨਾਵਾਂ ਵਾਪਰੀਆਂ। ਇਸ ਲਈ ਸਿੱਖਿਆ ਮੰਤਰਾਲੇ ਨੇ CBI ਨੂੰ ਬੇਨਿਯਮੀਆਂ ਦੀ ਵਿਆਪਕ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਸੀਬੀਆਈ ਨੂੰ ਕਿਹਾ ਗਿਆ ਹੈ ਕਿ ਉਹ ਨੀਟ ਪ੍ਰੀਖਿਆ ਵਿੱਚ ਸਾਜ਼ਿਸ਼, ਧੋਖਾਧੜੀ, ਉਮੀਦਵਾਰਾਂ, ਸੰਸਥਾਵਾਂ ਅਤੇ ਵਿਚੋਲਿਆਂ ਵਲੋਂ ਸਬੂਤ ਨਸ਼ਟ ਕਰਨਾ, ਬੇਨਿਯਮੀਆਂ ਦੀ ਪਤਾ ਲਗਾਉਣ। ਜੇਕਰ ਇਸ ਮਾਮਲੇ ਵਿੱਚ ਐੱਨਟੀਏ ਨਾਲ ਜੁੜੇ ਲੋਕ ਸ਼ਾਮਲ ਹਨ ਤਾਂ ਉਨ੍ਹਾਂ ਦੀ ਭੂਮਿਕਾ ਦਾ ਵੀ ਪਤਾ ਲਗਾਇਆ ਜਾਵੇ।
ਸੀਬੀਆਈ (CBI) ਨੇ ਅਪਰਾਧਿਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੇ ਦੋ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਸੀਬੀਆਈ ਦੀਆਂ ਵਿਸ਼ੇਸ਼ ਟੀਮਾਂ ਬਿਹਾਰ ਦੇ ਪਟਨਾ ਅਤੇ ਗੁਜਰਾਤ ਦੇ ਗੋਧਰਾ ਵਿੱਚ ਜਾੰਚ ਲਈ ਭੇਜੀਆਂ ਗਈਆਂ ਹਨ।
ਹਿੰਦੂਸਥਾਨ ਸਮਾਚਾਰ